ਸੰਗਰੂਰ: ਸਰਕਾਰ ਦੇ ਝੂਠੇ ਵਾਅਦਿਆਂ ਅਤੇ ਅਤਿ ਦੀ ਗਰੀਬੀ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇੱਕ ਬਹੁਤ ਹੀ ਵਿਲੱਖਣ ਮੰਗ ਕੀਤੀ ਹੈ। ਅਵਤਾਰ ਸਿੰਘ ਨੇ ਸਰਕਾਰ ਨੂੰ ਆਪਣੇ ਗੁਰਦੇ ਵੇਚ ਕੇ ਬੈਂਕ 'ਤੇ ਕਰਜ਼ਾ ਉਤਾਰਨ ਦੀ ਇਜਾਜ਼ਤ ਦੀ ਮੰਗ ਕੀਤੀ ਹੈ।
ਗ਼ਰੀਬੀ ਤੋਂ ਤੰਗ ਵਿਅਕਤੀ ਵੇਚਣਾ ਚਾਹੁੰਦੈ ਆਪਣੀ ਕਿਡਨੀ
ਸਰਕਾਰ ਦੀ ਨਾਕਾਮੀ ਤੋਂ ਤੰਗ ਸੰਗਰੂਰ ਦਾ ਇੱਕ ਵਿਅਕਤੀ ਅਤਿ ਦੀ ਗਰੀਬੀ ਵਿੱਚੋਂ ਨਿਕਲਣ ਲਈ ਅਤੇ ਆਪਣਾ ਕਰਜ਼ਾ ਚੁਕਾਉਣ ਲਈ ਸਰਕਾਰ ਨੂੰ ਉਸਦੀ ਕਿਡਨੀ ਵੇਚਣ ਦੀ ਇਜਾਜ਼ਤ ਮੰਗ ਰਿਹਾ ਹੈ।
ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਸਿਲਾਈ ਦਾ ਕੰਮ ਕਰਦਾ ਹੈ ਅਤੇ 70 ਗਜ਼ ਦੇ ਇੱਕ ਮਕਾਨ ਵਿਚ ਰਹਿੰਦੇ ਹੈ। ਉਸਦਾ ਕਹਿਣਾ ਹੈ ਕਿ ਜਦ ਕਾਂਗਰਸ ਸਰਕਾਰ ਆਈ ਤਾਂ ਉਸਨੂੰ ਉਮੀਦ ਸੀ ਕਿ ਕਾਂਗਰਸ ਗਰੀਬਾਂ ਦੇ ਕਰਜ਼ ਮਾਫ ਕਰੇਗੀ, ਪਰ 3 ਸਾਲ ਬੀਤ ਜਾਣ 'ਤੇ ਵੀ ਸਰਕਾਰ ਨੇ ਕੋਈ ਕਰਜ਼ਾ ਮਾਫ ਨਹੀਂ ਕੀਤਾ। ਅਵਤਾਰ ਨੇ ਦੱਸਿਆ ਕਿ ਉਸ ਦੇ ਸਿਰ ਬੈਂਕ ਦਾ ਕਰਜ਼ਾ ਵਧਦਾ ਜਾ ਰਿਹਾ ਹੈ ਜਿਸ ਕਾਰਨ ਉਸਨੇ ਆਪਣੇ 70 ਗਜ਼ ਦੇ ਮਕਾਨ ਵਿੱਚੋਂ 35 ਗਜ਼ ਵੇਚਣ ਲਈ ਲਗਾਇਆ ਹੋਇਆ ਹੈ। ਪਰ ਸਲੱਮ ਏਰੀਆ ਹੋਣ ਕਾਰਨ ਕੋਈ ਵੀ ਇਹ ਜਗ੍ਹਾ ਖ਼ਰੀਦਣ ਲਈ ਤਿਆਰ ਨਹੀਂ।
ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸ ਦੇ ਛੋਟੇ ਬੇਟੇ ਨੂੰ ਨੌਕਰੀ 'ਤੇ ਲਗਾਇਆ ਜਾਵੇਗਾ ਜਿਸ ਨਾਲ ਉਸ ਨੂੰ ਕੁੱਝ ਆਰਥਿਕ ਮਦਦ ਮਿਲੇਗੀ ਪਰ ਨੌਕਰੀ ਦੀ ਘਾਟ ਅਤੇ ਬੇਰੁਜ਼ਗਾਰੀ ਕਾਰਨ ਬੇਟੇ ਨੇ ਆਤਮ ਹੱਤਿਆ ਕਰ ਲਈ। ਹੁਣ ਬੈਂਕ ਨੇ ਉਨ੍ਹਾਂ ਨੂੰ ਇੱਕ ਨੋਟਿਸ ਭੇਜਿਆ ਹੈ ਕਿ 27 ਅਗਸਤ ਨੂੰ ਉਨ੍ਹਾਂ ਦੇ ਘਰ ਨੂੰ ਤਾਲਾ ਲੱਗ ਜਾਵੇਗਾ। ਪਰ ਗਰੀਬੀ ਕਾਰਨ ਉਹ ਆਪਣਾ ਬੈਂਕ ਦਾ ਕਰਜ਼ਾ ਵਾਪਸ ਨਹੀਂ ਕਰ ਸਕਦਾ। ਜਿਸ ਕਾਰਨ ਉਹ ਆਪਣੇ ਘਰ ਨੂੰ ਬਚਾਉਣ ਲਈ ਆਪਣੀ ਕਿਡਨੀ ਵੇਚਣ ਲਈ ਮੰਗ ਰਪ ਰਿਹਾ ਹੈ।