ਸੰਗਰੂਰ:ਦਿੱਲੀ ’ਚ ਕਿਸਾਨ ਧਰਨੇ ਦੌਰਾਨ ਪਿੰਡ ਸ਼ੇਰਪੁਰ ਦੇ ਕਿਸਾਨ ਕਰਨੈਲ ਸਿੰਘ ਬੀਤ੍ਹੇ ਦਿਨ ਮੌਤ ਹੋ ਗਈ। ਕਿਸਾਨ ਦੀ ਮੌਤ ਕਿਸਾਨੀ ਧਰਨੇ ’ਚ ਹੋਣ ਕਾਰਣ ਕਿਸਾਨ ਜੱਥੇਬੰਦੀਆਂ ਤੇ ਪਰਿਵਾਰਕ ਮੈਬਰਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਅਤੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਕਰਨੈਲ ਸਿੰਘ ਓਨ੍ਹਾਂ ਨਾਲ 26 ਤਾਰੀਖ ਨੂੰ ਦਿੱਲੀ ਲਈ ਰਵਾਨਾ ਹੋਇਆ ਸੀ ਰਸਤੇ ’ਚ ਪੈਂਦੇ ਹਰਿਆਣਾ ਬਾਰਡਰ ’ਤੇ ਸਾਡੇ ਉੱਪਰ ਪਾਣੀ ਦੀਆਂ ਬੌਛਾਰਾਂ ਛੱਡੀਆਂ ਗਈਆਂ ਜਿਸ ਕਾਰਣ ਇਹ ਜਖ਼ਮੀ ਹੋ ਗਿਆ ਤੇ ਜਖ਼ਮਾਂ ਦੀ ਮਾਰ ਨਾ ਝੱਲਦੇ ਹੋਏ ਕਿਸਾਨ ਦੀ ਮੌਤ ਹੋ ਗਈ ਹੈ। ਇਸ ਮੌਕੇ ਐਸਡੀਐਮ ਲਤੀਫ਼ ਅਹਿਮਦ ਨੇ ਦੱਸਿਆ ਕਿ ਕਿਸਾਨ ਦੇ ਇੱਕ ਪਰਿਵਾਰਕ ਮੈਂਬਰਾਂ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਲਈ ਅਸੀਂ ਦੋ ਦਿਨ ਦਾ ਸਮਾਂ ਮੰਗਿਆ ਹੈ ਤਾਂ ਜੋੇ ਇਹਨਾਂ ਦੀ ਮੰਗ ਉੱਪਰ ਸਰਕਾਰ ਤਕ ਪਹੁੰਚਾਈ ਜਾ ਸਕੇ।
ਧਰਨੇ 'ਚ ਕਿਸਾਨ ਦੀ ਮੌਤ: ਮੁਆਵਜ਼ੇ ਮਗਰੋਂ ਹੀ ਅੰਤਮ ਸਸਕਾਰ 'ਤੇ ਅੜੀ ਜਥੇਬੰਦੀ
ਦਿੱਲੀ ’ਚ ਕਿਸਾਨ ਧਰਨੇ ਦੌਰਾਨ ਪਿੰਡ ਸ਼ੇਰਪੁਰ ਦੇ ਕਿਸਾਨ ਕਰਨੈਲ ਸਿੰਘ ਬੀਤ੍ਹੇ ਦਿਨ ਮੌਤ ਹੋ ਗਈ। ਕਿਸਾਨ ਜੱਥੇਬੰਦੀਆਂ ਤੇ ਪਰਿਵਾਰਕ ਮੈਬਰਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਅਤੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਆਵਜ਼ਾ ਮਿਲਣ ਤੋਂ ਬਾਅਦ ਹੀ ਅੰਤਮ ਸਸਕਾਰ ਕੀਤਾ ਜਾਵੇਗਾ।
ਤਸਵੀਰ
ਇਸ ਸਬੰਧੀ ਡੀਐੱਸਪੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ ਧਰਨੇ ’ਚ ਗਏ ਕਿਸਾਨ ਕਰਨੈਲ ਸਿੰਘ ਦੀ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਹੈ। ਪਰਿਵਾਰ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।
ਲਗਭਗ 14 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾ ਨੂੰ ਲੈ ਕੇ ਧਰਨੇ ਦੇ ਰਹੀਆਂ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਂਗ ਰਹੀ। ਧਰਨਿਆਂ ਦੇ ਦੌਰਾਨ ਕਈ ਕਿਸਾਨ ਇਸ ਦੀ ਬਲੀ ਚੜ੍ਹ ਗਏ ਹਨ ਅਤੇ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਹੈ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ|