ਪੰਜਾਬ

punjab

ਸੰਗਰੂਰ: ਵਿਅਕਤੀ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ ਕਰਨ ਵਾਲੇ 'ਤੇ ਹੋਇਆ ਮਾਮਲਾ ਦਰਜ

By

Published : Oct 23, 2019, 10:34 PM IST

Updated : Oct 24, 2019, 1:27 AM IST

ਲਹਿਰਾਗਾਗਾ ਦੇ ਖਨੌਰੀ ਵਿਖੇ ਇੱਕ ਵਿਅਕਤੀ 'ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਐਸ ਸੀ ਕਮਿਸ਼ਨ ਹਰਕਤ ਵਿੱਚ ਆਇਆ ਹੈ।

ਫ਼ੋਟੋ

ਸੰਗਰੂਰ: ਲਹਿਰਾਗਾਗਾ ਦੇ ਖਨੌਰੀ ਵਿਖੇ ਇੱਕ ਵਿਅਕਤੀ 'ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਐੱਸ ਸੀ ਕਮਿਸ਼ਨ ਹਰਕਤ ਵਿੱਚ ਆਇਆ ਅਤੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਵਾਇਰਲ ਹੋਈ ਵੀਡੀਓ ਨੂੰ ਵੇਖਦਿਆਂ ਹੀ ਉਨ੍ਹਾਂ ਪੁਲਿਸ ਨੂੰ ਕੇਸ ਦਰਜ ਕਰਨ ਲਈ ਕਿਹਾ ਹੈ।

ਵੀਡੀਓ

ਇਸ ਦੇ ਨਾਲ ਹੀ ਡੀਐਸਪੀ ਖਨੌਰੀ ਨੇ ਦੱਸਿਆ ਕਿ ਪੀੜਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕਬਾੜ ਬਾਜ਼ਾਰ ਗਿਆ ਵਿੱਚ ਕੰਮ ਕਰਨ ਵਾਲੇ ਕੁਝ ਦੁਕਾਨਦਾਰਾਂ ਨੇ ਉਸ ਨੂੰ ਚੋਰ ਵਜੋਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਵੀਡੀਓ ਵੀ ਬਣਾਈ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਡੀਐਸਪੀ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਅਧਾਰ ਤੇ, ਅਸੀਂ ਕਬਾੜ ਦੇ ਬਾਜ਼ਾਰ ਵਿੱਚ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਨ ਦੇ ਨਾਲ-ਨਾਲ ਕੁੱਝ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੋਸ਼ੀਆਂ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Last Updated : Oct 24, 2019, 1:27 AM IST

ABOUT THE AUTHOR

...view details