ਪੰਜਾਬ

punjab

ETV Bharat / state

ਸੰਗਰੂਰ ਤੋਂ ਉਮੀਦਵਾਰ ਨੂੰ ਲੈ ਕੇ ਪਾਰਟੀ ਜੋ ਫ਼ੈਸਲਾ ਕਰੇਗੀ ਉਹ ਮਨਜ਼ੂਰ: ਢੀਂਡਸਾ - ਪਰਮਿੰਦਰ ਸਿੰਘ ਢੀਂਡਸਾ

ਧੂਰੀ ਵਿਖੇ ਕਰਵਾਇਆ ਗਿਆ ਬਾਡੀ ਬਿਲਡਿੰਗ ਮੁਕਾਬਲਾ। ਇਸ ਮੁਕਾਬਲੇ 'ਚ ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ ਸ਼ਿਰਕਤ। ਇਸ ਮੌਕੇ ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਅਕਾਲੀ ਦਲ ਪਾਰਟੀ ਹਲਕਾ ਸੰਗਰੂਰ ਤੋਂ ਉਮੀਦਵਾਰ ਨੂੰ ਲੈ ਕੇ ਜੋ ਫ਼ੈਸਲਾ ਕਰੇਗੀ ਉਹ ਮਨਜ਼ੂਰ।

ddd

By

Published : Apr 1, 2019, 7:28 AM IST

Updated : Apr 1, 2019, 8:23 AM IST

ਮਲੇਰਕੋਟਲਾ: ਐਤਵਾਰ ਨੂੰ ਧੂਰੀ ਵਿਖੇ ਇੱਕ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਲਕਾ ਸੰਗਰੂਰ ਤੋਂ ਉਮੀਦਵਾਰ ਨੂੰ ਲੈ ਕੇ ਜੋ ਫ਼ੈਸਲਾ ਕਰੇਗੀ ਉਹ ਮਨਜ਼ੂਰ ਹੋਵੇਗਾ।

ਵੀਡੀਓ।

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਸ਼ੱਕ ਹਲਕੇ ਦੇ ਲੋਕਾਂ ਦਾ ਪਿਆਰ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਪੁਰਾਣਾ ਹੈ ਪਰ ਹਲਕਾ ਸੰਗਰੂਰ ਤੋਂ ਉਮੀਦਵਾਰ ਲਈ ਪਾਰਟੀ ਜੋ ਫ਼ੈਸਲਾ ਸੁਣਾਉਂਦੀ ਹੈ ਉਹ ਮਨਜ਼ੂਰ ਹੋਵੇਗਾ।

ਢੀਂਡਸਾ ਨੇ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ ਇਸ ਲਈ ਸਿਰਫ਼ ਇਕ ਸੀਟ 'ਤੇ ਧਿਆਨ ਦੇਣਾ ਜ਼ਰੂਰੀ ਨਹੀਂ।

Last Updated : Apr 1, 2019, 8:23 AM IST

ABOUT THE AUTHOR

...view details