ਪੰਜਾਬ

punjab

ETV Bharat / state

ਢੀਂਡਸਾ ਨੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ: ਸ਼ਰਨਜੀਤ ਢਿੱਲੋਂ - CAA in punjab

2 ਫ਼ਰਵਰੀ ਨੂੰ ਸੰਗਰੂਰ ਵਿੱਚ ਹੋ ਰਹੀ ਵਿਸ਼ਾਲ ਰੈਲੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਅਗੂਆਂ ਵੱਲੋਂ ਹਲਕਿਆਂ 'ਚ ਮੀਟਿੰਗ ਕੀਤੀ ਜਾ ਰਹੀ ਹੈ, ਤਾਂ ਜੋ ਸੰਗਰੂਰ ਦੀ ਰੈਲੀ ਇਤਿਹਾਸਕ ਰੈਲੀ ਬਣ ਸਕੇ। ਇਸ ਮੌਕੇ ਅਕਾਲੀ ਆਗੂ ਤੇ ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਢੀਂਡਸਾ ਨੇ ਅਕਾਲੀ ਦਲ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਹੈ।

akali dal meeting in malerkotla
ਫ਼ੋਟੋ

By

Published : Jan 23, 2020, 9:44 PM IST

Updated : Jan 23, 2020, 11:18 PM IST

ਮਲੇਰਕੋਟਲਾ: ਸ਼ਹਿਰ ਵਿੱਚ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ, ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਤੋਂ ਇਲਾਵਾ ਕਈ ਸਿਰ ਕੱਢ ਆਗੂਆਂ ਵੱਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਗਈ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਨੇ ਹਮੇਸ਼ਾ ਹੀ ਮਾਣ ਸਨਮਾਨ ਦਿੱਤਾ ਹੈ, ਪਰ ਢੀਂਡਸਾ ਨੇ ਅਕਾਲੀ ਦਲ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਹੈ।

ਵੇਖੋ ਵੀਡੀਓ

ਉੱਥੇ ਹੀ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਾਂਗਰਸ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਸਭ ਤੋਂ ਮਾੜੀ ਸਰਕਾਰ ਕਾਂਗਰਸ ਸਰਕਾਰ ਹੈ। ਇਸ ਤੋਂ ਹਰ ਵਰਗ ਦੁਖੀ ਹੈ। ਅਸੀਂ ਪੰਜਾਬ ਚੋਂ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ, ਕਿਉਂਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਤੇ ਨਾਂ ਹੀ ਅਸੀਂ ਕਿਸਾਨਾਂ ਦੀਆਂ ਬਿਜਲੀ ਦੀਆਂ ਮੋਟਰਾਂ 'ਤੇ ਬਿੱਲ ਲਾਗੂ ਨਹੀਂ ਹੋਣ ਦੇਣੇ।

ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਅਸੀਂ ਮੁਸਲਿਮ ਭਾਈਚਾਰੇ ਨਾਲ ਹਮੇਸ਼ਾ ਹੀ ਖੜੇ ਹਾਂ ਅਤੇ ਖੜ੍ਹੇ ਰਹਾਂਗੇ। ਇੱਕ ਦਿਨ ਸੀਏਏ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਕਰਵਾਕੇ ਹੀ ਦਮ ਲਵਾਂਗੇ। ਅਕਾਲੀ ਦੀ ਦਿੱਲੀ ਇਕਾਈ ਨੂੰ ਕਹਿ ਦਿੱਤਾ ਹੈ ਕਿ ਚੋਣਾਂ ਵਿੱਚ ਕਿਸ ਨੂੰ ਸਮਰਥਨ ਦੇਣਾ ਹੈ ਆਪ ਫੈਸਲਾ ਲੈਣ ਕਿਉਂਕਿ ਕਾਂਗਰਸ ਅਤੇ ਭਾਜਪਾ ਨੂੰ ਤਾਂ ਸਮਰਥਨ ਦੇਣਾ ਨਹੀਂ।

ਦੂਜੇ ਪਾਸੇ, ਹਲਕਾ ਇੰਚਾਰਜ ਮੁਹੰਮਦ ਉਵੈਸ ਨੇ ਕਿਹਾ ਕਿ 100 ਤੋਂ ਵੱਧ ਬੱਸਾਂ ਰੈਲੀ ਵਿੱਚ ਲੈ ਕੇ ਜਾਵਾਂਗੇ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਂਦੀ ਹੈ ਜਾਂ ਨਹੀਂ। ਹਾਲਾਂਕਿ ਇਸ ਦੀ ਚਰਚਾ ਪੂਰੀ ਗਰਮਾਈ ਹੋਈ ਹੈ, ਕਿ ਅਕਾਲੀ ਦਲ ਦਿੱਲੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦੀ ਹੈ।

ਇਹ ਵੀ ਪੜ੍ਹੋ: ਕਸ਼ਮੀਰ 'ਤੇ ਟ੍ਰੰਪ ਦੀ ਪੇਸ਼ਕਸ਼ ਨੂੰ ਲੈ ਕੇ ਭਾਰਤ ਨੇ ਦਿੱਤਾ ਕਰਾਰਾ ਜਵਾਬ

Last Updated : Jan 23, 2020, 11:18 PM IST

ABOUT THE AUTHOR

...view details