ਮਲੇਰਕੋਟਲਾ: ਪਿੰਡ ਦਲੇਰਗੜ੍ਹ ਦੇ ਨਜਦੀਕ ਹਥਨ ਦੇ ਇੱਕ ਪ੍ਰਾਈਵੇਟ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਦਰਜਨ ਤੋਂ ਵੱਧ ਸਕੂਲੀ ਵਿਦਿਅਰਥੀ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਲੋਕ ਸਕੂਲ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਕਈ ਵਿਦਿਆਰਥੀ ਜ਼ਖ਼ਮੀ ਭਾਵੇ ਕਿ ਸਰਕਾਰ ਵੱਲੋਂ ਕਾਨੂੰਨ ਬਣਾਕੇ ਹੋਏ ਹਨ ਕਿ ਕਿਸ ਤਰ੍ਹਾਂ ਦੀਆਂ ਸਕੂਲੀ ਵੈਨਾਂ ਅਤੇ ਬੱਸਾਂ ਸਕੂਲ ਲਈ ਲੈਣੀਆਂ ਹਨ, ਸਮੇਂ ਸਮੇਂ ਤੇ ਸਰਕਾਰ ਵੱਲੋਂ ਗੱਡੀਆ ਦੀ ਪਾਸਿੰਗ ਕਰਵਾਉਣੀ ਹੁੰਦੀ ਹੈ ਅਤੇ ਫ਼ਾਸਟ ਏਡ ਬੌਕਸ ਰੱਖਣਾ ਵੀ ਜ਼ਰੂਰੀ ਹੁੰਦਾ ਹੈ।
ਜੇਕਰ ਗੱਲ ਕਰੀਏ ਅੱਜ ਪਿੰਡ ਹਥਨ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੀ ਜੋ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਲੈ ਕੇ ਜਾ ਰਹੀ ਸੀ ਤਾਂ ਪਿੰਡ ਦਲੇਰਗੜ੍ਹ ਦੇ ਨਜਦੀਕ ਹਾਦਸਾਗ੍ਰਸਤ ਹੋ ਗਈ।
ਹਾਦਸੇ ਤੋਂ ਬਾਅਦ ਲੋਕਾਂ ਨੇ ਭੱਜ ਕੇ ਵਿਦਿਅਰਥੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਾਈਵੇਟ ਹਸਪਤਾਲਾਂ ਤੱਕ ਪਹੁੰਚਾਇਆ। ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਜ਼ਿਆਦਾ ਵਿਦਿਆਰਥੀ ਸਨ ਅਤੇ ਬੱਸ ਦੇ ਕਾਗ਼ਜ਼ ਵੀ ਪੂਰੇ ਨਹੀਂ ਹਨ ਇਸ ਲਈ ਸਕੂਲ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।