ਸੰਗਰੂਰ:ਕੁਝ ਸਮਾ ਪਹਿਲਾ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ ਵਿਚ ਇੱਕ ਡੂੰਘੇ ਬੋਰਵੈੱਲ ਦੇ ਵਿੱਚ ਡਿੱਗੇ ਮਾਸੂਮ ਫ਼ਤਿਹਵੀਰ ਨੂੰ ਸ਼ਾਇਦ ਕੋਈ ਵੀ ਅਜੇ ਤੱਕ ਨਹੀਂ ਭੁੱਲਿਆ। ਮਾਸੂਮ ਫਤਿਹਵੀਰ ਨੂੰ ਡੂੰਘੇ ਬੋਰਵੈੱਲ ਵਿਚੋਂ ਕੱਢਣ ਲਈ ਸਰਕਾਰ ਵੱਲੋਂ ਪੰਜ ਦਿਨ ਦਾ ਸਮਾਂ ਲਗਾ ਦਿੱਤਾ ਗਿਆ ਸੀ ਇਸ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਹੀ ਜਾ ਸਕਿਆ। ਹੁਣ ਫਤਿਹਵੀਰ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ।
ਫਤਿਹਵੀਰ ਨੂੰ ਬਚਾਉਣ ਵਿੱਚ ਅਸਫਲ ਰਹੀ ਪੰਜਾਬ ਸਰਕਾਰ ਦੇ ਫਤਿਹਵੀਰ ਨੂੰ ਬਚਾਉਣ ਲਈ ਕੀਤੇ ਕਾਰਜਾਂ ਦੇ ਆਰਟੀਆਈ 'ਚੋਂ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ ਜੋ ਕਿ ਮਾਨਸਾ ਦੇ ਐਡਵੋਕੇਟ ਰੋਹਿਤ ਸਿੰਗਲਾ ਵਲ਼ੋ ਆਰਟੀਆਈ ਰਾਹੀ ਕੀਤਾ ਗਏ ਹਨ। ਐਡਵੋਕੇਟ ਰੋਹਿਤ ਸਿੰਗਲਾ ਵੱਲੋਂ ਮੰਗੀ ਗਈ ਆਰਟੀਆਈ ਵਿੱਚ ਦੱਸਿਆ ਗਿਆ ਹੈ ਕਿ ਭਗਵਾਨਪੁਰਾ ਪਿੰਡ ਤੋਂ ਚੰਡੀਗੜ੍ਹ ਪੀਜੀਆਈ ਤੱਕ ਲੈ ਕੇ ਜਾਣ ਦਾ ਐਂਬੂਲੈਂਸ ਦਾ ਕਿਰਾਇਆ 72,250 ਰੁਪਏ ਪਾਇਆ ਗਿਆ ਹੈ ਜੋ ਕਿ ਹੈਰਾਨੀਜਨਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਖਰਚਾ ਐਂਬੂਲੈਂਸ ਦਾ ਨਹੀਂ ਹੋ ਸਕਦਾ।