ਸੰਗਰੂਰ: ਮਲੇਰਕੋਟਲਾ ਰਾਏਕੋਟ ਰੋਡ 'ਤੇ ਇੱਕ ਸੜਕੀ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ 40 ਸਾਲਾਂ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੱਕ ਤੇਜ਼ ਰਫ਼ਤਾਰ ਆ ਰਹੀ ਸਵਿਫਟ ਕਾਰ ਨਾਲ ਹੋਇਆ ਦੱਸਿਆ ਜਾ ਰਿਹਾ ਹੈ।
40 ਸਾਲਾਂ ਮ੍ਰਿਤਕ ਮਹਿਲਾ ਇੱਕ ਗ਼ਰੀਬ ਪਰਿਵਾਰ ਦੀ ਹੈ ਜੋ ਘਰ ਦਾ ਕੰਮ ਕਰਨ ਦੇ ਲਈ ਜਾ ਰਹੀ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਅਚਾਨਕ ਮਹਿਲਾ ਨੂੰ ਫੇਟ ਮਾਰ ਦਿੱਤੀ। ਮਹਿਲਾ ਕਾਫੀ ਦੂਰ ਤੱਕ ਘੜੀਸਦੀ ਗਈ ਜਿੱਥੇ ਮੌਕੇ 'ਤੇ ਹੀ ਮਹਿਲਾ ਦੀ ਮੌਤ ਹੋ ਗਈ।