ਸੰਗਰੂਰ: ਪਿੰਡ ਭਗਵਾਨਪੁਰਾ ਦੇ 2 ਸਾਲਾ ਫ਼ਤਿਹਵੀਰ ਸਿੰਘ ਨੂੰ 150 ਫੁੱਟ ਬੋਰਵੈਲ 'ਚ ਡਿੱਗਿਆਂ 72 ਤੋਂ ਵੱਧ ਘੰਟੇ ਬੀਤ ਗਏ ਹਨ। ਐਨਡੀਆਰਐੱਫ਼, ਫੌ਼ਜ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਿਆ ਹੋਇਆ ਹੈ। ਕੁੱਝ ਤਕਨੀਕੀ ਖ਼ਰਾਬੀ ਕਾਰਨ ਰਾਹਤ ਕਾਰਜ ਵਿੱਚ ਰੁਕਾਵਟ ਆਈ ਸੀ।
ਕੁਝ ਹੀ ਸਮੇਂ 'ਚ ਬਾਹਰ ਆ ਜਾਵੇਗਾ ਫ਼ਤਿਹਵੀਰ - ਸੰਗਰੂਰ
150 ਫੁੱਟ ਬੋਰਵੈਲ 'ਚ ਡਿੱਗੇ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਜਾਰੀ ਹੈ। ਐਨਡੀਆਰਐੱਫ਼, ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਿਆ ਹੋਇਆ ਹੈ।
ਫ਼ਤਿਹਵੀਰ ਦੇ ਬਾਹਰ ਆਉਣ 'ਤੇ ਮੈਡੀਕਲ ਟੀਮ ਵੱਲੋਂ ਉਸ ਜੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਲਗਾਤਾਰ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਫ਼ਤਿਹਵੀਰ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਉੱਥੇ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਫ਼ਤਿਹਵੀਰ 6 ਜੂਨ ਨੂੰ ਖੇਡਦਾ-ਖੇਡਦਾ ਬੋਰਵੈਲ ਵਿੱਚ ਡਿੱਗ ਗਿਆ ਸੀ। ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹੈ ਅਤੇ ਬੱਚੇ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ। ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ। ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸ ਕੀਤੀ ਜਾ ਰਹੀ ਹੈ।