ਮਲੇਰਕੋਟਲਾ: ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਬਣਾਈ ਹੈ। ਢੀਂਡਸਾਂ ਦੇ ਪਾਰਟੀ ਬਣਾਉਣ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਸੰਗਰੂਰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਢੀਂਡਸਾ ਦੀ ਨਵੀਂ ਪਾਰਟੀ ਸਿਰਫ਼ ਡਰਾਮਾ: ਝੂੰਦਾ - ਸ਼੍ਰੋਮਣੀ ਅਕਾਲੀ ਦਲ
ਸੰਗਰੂਰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਵੀਂ ਪਾਰਟੀ ਬਣਾਉਣ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਪਾਰਟੀਆ ਬਣੀਆਂ ਹਨ ਅਤੇ ਬਹੁਤ ਬਣਦੀਆਂ ਰਹਿਣਗੀਆਂ। ਅਕਾਲੀ ਦਲ ਬਾਦਲ ਇੱਕ ਅਜਿਹੀ ਪਾਰਟੀ ਹੈ ਜੋ ਲੋਕਾ ਦੇ ਹਿਤਾਂ ਲਈ ਹਮੇਸ਼ਾ ਤੋਂ ਲੜਦੀ ਰਹੀ ਹੈ। ਅੱਜ ਜੋ ਵੀ ਸਹੂਲਤਾਂ ਪੰਜਾਬ ਦੇ ਲੋਕ ਮਾਨ ਰਹੇ ਹਨ ਇਹ ਸਭ ਅਕਾਲੀ ਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਸਾਹਿਬ ਦੀ ਗੱਲ ਕਰਿਏ ਤਾਂ ਜਦੋਂ ਉਹ ਅਕਾਲੀ ਦਲ ਵੱਲੋਂ ਮੰਤਰੀ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਅਕਾਲੀ ਦਲ ਦੀਆਂ ਨਿਤੀਆਂ ਤੋਂ ਇਤਰਾਜ਼ ਨਹੀਂ ਸੀ ਪਰ ਅੱਜ ਇਤਰਾਜ਼ ਹੈ।
ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਤੋ ਮੰਤਰੀ ਬਣਕੇ ਕਿੰਨਾ ਵਿਕਾਸ ਕੀਤਾ ਹੈ ਉਹ ਲੋਕਾਂ ਕੋਲੋ ਲੁਕਿਆ ਨਹੀ ਹੈ। ਲੋਕ ਤਾਂ ਇੱਕ ਹੀ ਪਾਰਟੀ ਨੂੰ ਜਾਣਦੇ ਹਨ 'ਸ਼੍ਰੋਮਣੀ ਅਕਾਲੀ ਦਲ' ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰਦੇ ਆ ਰਹੇ ਹਨ। ਢੀਂਡਸਾ ਦਾ ਪਾਰਟੀ ਬਣਾਉਣ ਦਾ ਡਰਾਮਾ ਹੈ, ਇਹ ਸਭ ਕਾਂਗਰਸ ਸਰਕਾਰ ਨਾਲ ਮਿਲੀ ਭੁਗਤ ਹੈ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਲੋਕਾਂ ਦੇ ਸਾਹਮਣੇ ਆ ਜਾਵੇਗਾ।