ਮਲੇਰਕੋਟਲਾ: ਦੇਸ਼ ਭਰ ਵਿੱਚ ਚੰਦ ਦੇ ਦਿਖਾਈ ਦੇਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਮਲੇਰਕੋਟਲਾਂ ਵਿੱਚ ਇਸ ਮਹੀਨੇ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਪੂਰਾ ਪਰਿਵਾਰ ਇੱਕਠੇ ਰੋਜ਼ਾ ਰੱਖਦੇ ਹਨ ਅਤੇ ਰੋਜ਼ਾ ਖੋਲਦੇ ਹਨ।
ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਮਗਰੋਂ ਮਲੇਰਕੋਟਲਾ 'ਚ ਲੱਗੀਆਂ ਰੌਣਕਾਂ - punjab
ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ 'ਤੇ ਪੰਜਾਬ ਦੇ ਮਲੇਰਕੋਟਲਾ 'ਚ ਵੀ ਰੌਣਕਾਂ ਲੱਗ ਗਈਆਂ ਹਨ।
ਰੋਜੇ ਦੀ ਨਮਾਜ਼ ਅਦਾ ਕਰਦੇ ਹੋਏ ਵਿਅਕਤੀ
ਇਸ ਮੌਕੇ ਰੋਜ਼ਾ ਦਾਰਾ ਨੇ ਦੱਸਿਆ ਕਿ 6 ਘੰਟੇ ਦੇ ਕਰੀਬ ਰੋਜ਼ਾ ਹੁੰਦਾ ਹੈ, ਜੋ ਸਵੇਰੇ ਕਰੀਬ ਚਾਰ ਵਜੇ ਬੰਦ ਤੇ 7 ਵਜੇ ਸੂਰਜ ਛਿਪਣ ਤੋਂ ਬਾਅਦ ਖੋਲਿਆ ਜਾਂਦਾ ਹੈ। ਇਹ ਰਮਜ਼ਾਨ ਦਾ ਮਹੀਨਾ ਪੂਰਾ ਇੱਕ ਮਹੀਨਾ ਚੱਲਦਾ ਹੈ, ਜਿਸਦੇ ਨਾਲ ਹੀ ਰੋਜ਼ਾ ਅਫ਼ਤਰ ਪਾਰਟੀਆਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ।