ਪੰਜਾਬ

punjab

ETV Bharat / state

ਜਾਣੋ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਕੀਤੀ ਕਿਹੜੀ ਮੰਗ.. - ਰਮਜ਼ਾਨ ਮਹੀਨਾ

ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮਹੀਨਾ ਰਮਜ਼ਾਨ ਸ਼ਰੀਫ ਚੰਦ ਵੇਖਣ ਸਾਰ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਦਾ ਇਹ ਮਹੀਨਾ ਬਿਲਕੁਲ ਵੱਖਰਾ ਹੈ, ਕਿਉਂਕਿ ਕਰਫ਼ਿਊ ਲੱਗਿਆ ਹੋਇਆ ਹੈ ਤੇ ਲੋਕ ਆਪਣੇ-ਆਪਣੇ ਘਰਾਂ ਵਿੱਚ ਬੰਦ ਹਨ। ਇਸ ਬਾਰੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਲੋਕ ਮਸਜਿਦਾਂ ਦੀ ਥਾਂ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ।

ramzan
ramzan

By

Published : Apr 25, 2020, 12:43 PM IST

ਮਲੇਰਕੋਟਲਾ: ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮਹੀਨਾ ਰਮਜ਼ਾਨ ਸ਼ਰੀਫ ਚੰਦ ਵੇਖਣ ਸਾਰ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਦਾ ਇਹ ਮਹੀਨਾ ਬਿਲਕੁਲ ਵੱਖਰਾ ਹੈ, ਕਿਉਂਕਿ ਕਰਫ਼ਿਊ ਲੱਗਿਆ ਹੋਇਆ ਹੈ ਅਤੇ ਲੋਕ ਆਪਣੇ-ਆਪਣੇ ਘਰਾਂ ਵਿੱਚ ਬੰਦ ਹਨ ਤੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਲੋਕ ਮਸਜਿਦਾਂ ਦੀ ਥਾਂ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ।

ਵੀਡੀਓ

ਮਲੇਰਕੋਟਲਾ ਵਿੱਚ ਵਧੇਰੇ ਆਬਾਦੀ ਮੁਸਲਿਮ ਭਾਈਚਾਰੇ ਦੀ ਹੈ ਤੇ ਇਸ ਸਾਲ ਉਨ੍ਹਾਂ ਦੇ ਸਭ ਤੋਂ ਵੱਡੇ ਤਿਓਹਾਰ ਮੌਕੇ ਕਰਫਿਊ ਕਾਰਨ ਸ਼ਾਂਤੀ ਦਾ ਮਾਹੌਲ ਹੈ ਤੇ ਲੋਕ ਆਪਣੇ ਘਰਾਂ ਵਿੱਚ ਨਮਾਜ਼ ਅਦਾ ਕਰ ਰਹੇ ਹਨ। ਇਸ ਵਾਰ ਲੋਕ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਰੋਜ਼ੇ ਰੱਖਣਗੇ ਤੇ ਖੋਲ੍ਹਣਗੇ। ਇਸ ਦੇ ਨਾਲ ਹੀ ਕੋਈ ਇਫਤਾਰ ਪਾਰਟੀ ਨਹੀਂ ਹੋਵੇਗੀ ਅਤੇ ਇੱਥੋਂ ਤੱਕ ਕੇ ਨਮਾਜ਼ ਪੜ੍ਹਨ ਦੇ ਲਈ ਮਸਜਿਦਾਂ ਵਿੱਚ ਨਹੀਂ ਜਾਣਾ ਪਵੇਗਾ।

ਇਹ ਵੀ ਪੜ੍ਹੋ: ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਕੂਲ ਬਣਿਆ ਫੈਕਟਰੀ, ਮੁਫ਼ਤ 'ਚ ਕੀਤੀ ਜਾ ਰਹੀ ਮਦਦ

ਮੁਸਲਿਮ ਭਾਈਚਾਰੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੇ ਘਰਾਂ ਤੱਕ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਰਫ਼ਿਊ ਮੌਕੇ ਘਰੋਂ ਬਾਹਰ ਨਾ ਨਿਕਲਣਾ ਪਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਕੋਈ ਮੁਸਲਮਾਨ ਘਰ ਤੋਂ ਬਾਹਰ ਆਉਂਦਾ ਵੀ ਹੈ ਤਾਂ ਉਸ ਨਾਲ ਪਹਿਲਾਂ ਕੁੱਟਮਾਰ ਕਰਨ ਦੀ ਥਾਂ ਉਸ ਤੋਂ ਕਾਰਨ ਪੁੱਛਿਆ ਜਾਵੇ।

ABOUT THE AUTHOR

...view details