ਸੰਗਰੂਰ: ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸੰਗਰੂਰ 'ਚ ਹਿੰਦੁਸਤਾਨ ਸ਼ਕਤੀ ਸੈਨਾ ਦੀ ਮਹਿਲਾ ਉਮੀਦਵਾਰ ਰਾਜਵੀਰ ਕੌਰ ਵੀ ਨਾਮਜ਼ਦਗੀ ਪੱਤਰ ਭਰਿਆ। ਖ਼ਾਸ ਗੱਲ ਇਹ ਸੀ ਕਿ ਉਹ ਇੱਕ ਵੱਖਰੇ ਅੰਦਾਜ਼ 'ਚ ਘੋੜੀ 'ਤੇ ਚੜ੍ਹ ਕੇ ਨਾਮਜ਼ਦਗੀ ਦਾਖ਼ਲ ਕਰਵਾਉਣ ਪਹੁੰਚੀ।
ਸੰਗਰੂਰ 'ਚ ਘੋੜੀ ਚੜ੍ਹ ਨਾਮਜ਼ਦਗੀ ਦਾਖਿਲ ਕਰਨ ਪੁੱਜੀ ਇਹ ਮਹਿਲਾ ਉਮੀਦਵਾਰ - ਸੰਗਰੂਰ
ਸੰਗਰੂਰ 'ਚ ਹਿੰਦੁਸਤਾਨ ਸ਼ਕਤੀ ਸੈਨਾ ਦੀ ਮਹਿਲਾ ਉਮੀਦਵਾਰ ਝਾਂਸੀ ਦੀ ਰਾਣੀ ਦੇ ਅਵਤਾਰ 'ਚ ਘੋੜੀ 'ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਆਈ। 65 ਸਾਲ ਬਾਅਦ ਸੰਗਰੂਰ 'ਚ ਕੋਈ ਮਹਿਲਾ ਚੋਣ ਮੈਦਾਨ 'ਚ ਉਤਰੀ ਹੈ।
ਫ਼ਾਈਲ ਫ਼ੋਟੋ।
ਇਨ੍ਹਾਂ ਚੋਣਾਂ 'ਚ ਰਾਜਵੀਰ ਕੌਰ ਅਜੇ ਤੱਕ ਪਹਿਲੀ ਅਜਿਹੀ ਮਹਿਲਾ ਹੈ ਜੋ ਪੁਰਸ਼ਾਂ ਦੇ ਮੁਕਾਬਲੇ ਚੋਣ ਮੌਦਾਨ 'ਚ ਉਤਰੀ ਹੈ। ਉਹ ਝਾਂਸੀ ਦੀ ਰਾਣੀ ਦੇ ਅਵਤਾਰ 'ਚ ਘੋੜੀ ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਆਈ ਕਿਉਂਕਿ ਉਹ ਝਾਂਸੀ ਦੀ ਰਾਣੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ।
ਰਾਜਵੀਰ ਕੌਰ ਦਾ ਕਹਿਣਾ ਹੈ ਕਿ ਪਿਛਲੇ 65 ਸਾਲਾਂ ਤੋਂ ਕਿਸੇ ਵੀ ਮਹਿਲਾ ਨੇ ਸੰਗਰੂਰ ਤੋਂ ਚੋਣ ਨਹੀਂ ਲੜੀ ਹੈ। ਹੁਣ ਉਹ ਔਰਤਾਂ ਨੂੰ ਅੱਗੇ ਲਿਆਉਣ ਲਈ ਚੋਣ ਮੈਦਾਨ 'ਚ ਉਤਰੀ ਹੈ।