ਪੰਜਾਬ

punjab

ETV Bharat / state

ਸੁਣੋ ਹਰ ਸਾਲ ਮੀਂਹ ਕਾਰਨ ਬਰਬਾਦ ਹੁੰਦੇ ਕਿਸਾਨਾਂ ਦੀ ਹੱਡਬੀਤੀ - ਸੰਗਰੂਰ ਹਜ਼ਾਰਾ ਏਕੜ ਫ਼ਸਲ ਬਰਬਾਦ

ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਬਦਾ ਵਿੱਚ ਤਰਕੀਬਨ 20 ਪਿੰਡਾਂ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਬਰਬਾਦ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਰ ਸਾਲ ਮੀਂਹ ਦੇ ਪਾਣੀ ਨਾਲ ਕਾਫੀ ਨੁਕਸਾਨ ਹੁੰਦਾ ਹੈ।

ਕਿਸਾਨ
ਕਿਸਾਨ

By

Published : Jul 13, 2020, 7:27 PM IST

ਸੰਗਰੂਰ: ਇਲਾਕੇ ਵਿੱਚ ਅਜੇ ਮਾਨਸੂਨ ਦਾ ਤੀਜਾ ਮੀਂਹ ਹੀ ਪਿਆ ਹੈ ਪਰ ਭਵਾਨੀਗੜ੍ਹ ਦੇ ਇਲਾਕੇ ਵਿੱਚ ਮੀਂਹ ਦੇ ਪਾਣੀ ਨੇ ਨੇੜਲੇ ਦਰਜਨਾਂ ਪਿੰਡਾਂ ਦੀ ਫ਼ਸਲ ਤਬਾਹ ਕਰ ਦਿੱਤੀ ਹੈ।

ਸੁਣੋ ਹਰ ਸਾਲ ਮੀਂਹ ਕਾਰਨ ਬਰਬਾਦ ਹੁੰਦੇ ਕਿਸਾਨਾਂ ਦੀ ਹੱਡਬੀਤੀ

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਨਹੀਂ ਹੈ ਹੁਣ ਇਹ ਹੜ੍ਹ ਬਣ ਗਿਆ ਹੈ ਜਿਸ ਨੇ ਦਰਜਨ ਤੋਂ ਜ਼ਿਆਦਾ ਪਿੰਡਾਂ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਮੰਜੇ ਅਤੇ ਬੰਨ੍ਹ ਲਾ ਕੇ ਪਾਣੀ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਨਹੀਂ ਰੁਕ ਰਿਹਾ।

ਕਿਸਾਨਾਂ ਨੇ ਕਿਹਾ ਕਿ ਇਹ ਪਾਣੀ ਦੂਜੇ ਪਿੰਡਾਂ ਦੇ ਨਾਲ-ਨਾਲ ਆਰਮੀ ਦੀ ਜ਼ਮੀਨ ਵਿੱਚੋਂ ਵੀ ਆਉਂਦਾ ਹੈ, ਉੱਥੇ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਫ਼ੌਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਕੋਈ ਢੁਕਵਾਂ ਪ੍ਰਬੰਧ ਕਰਨ।

ਉਨ੍ਹਾਂ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਨਾ ਤਾਂ ਸਰਕਾਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਅਤੇ ਨਾ ਹੀ ਇਸ ਦਾ ਕੋਈ ਢੁਕਵਾਂ ਹੱਲ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਜਾਂ ਤਾਂ ਕੋਈ ਸੂਆ ਬਣਾਇਆ ਜਾਵੇ ਜਾਂ ਫਿਰ ਕੋਈ ਪਾਈਪ ਪਾ ਕੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

ABOUT THE AUTHOR

...view details