ਸੰਗਰੂਰ:ਪੰਜਾਬ ਪੁਲਿਸ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ, ਇਸ ਵਾਰ ਪੰਜਾਬ ਪੁਲਿਸ ਦਾ ਸੁਰਖੀਆਂ ਵਿੱਚ ਬਣਨਾ ਮਾਮਲਾ ਕੁਝ ਹੋਰ ਹੈ। ਲਹਿਰਾਗਾਗਾ ਦੇ ਕੁਝ ਪੁਲਿਸ ਕਰਮਚਾਰੀਆਂ ਵੱਲੋਂ ਦਾਨੀ ਸੱਜਣਾਂ ਨਾਲ ਮਿਲ ਕੇ ਹਰ ਮਹੀਨੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਪੁਲਿਸ ਵੱਲੋਂ ਇਹ ਰਾਸ਼ਨ ਬੇਸਹਾਰਾ ਪਰਿਵਾਰਾਂ ਨੂੰ ਸੱਤ ਮਹੀਨਿਆਂ ਤੋਂ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਕ ਬੇਵੱਸ ਹੈਲਪ ਗਰੁੱਪ ਬਣਾਇਆ ਹੈ, ਜਿਸ ਵਿਚ ਪੰਜਾਬ ਪੁਲਿਸ ਦੀ ਡਿਊਟੀ 'ਤੇ ਮੌਜੂਦ ਸਟਾਫ ਕੁਝ ਸੇਵਾਮੁਕਤ ਕਰਮਚਾਰੀ ਅਤੇ ਕੁਝ ਦਾਨੀ ਜੋ ਇਸ ਕੰਮ ਲਈ ਆਪਣੀ ਤਨਖਾਹ ਵਿਚੋਂ ਕੁਝ ਹਿੱਸਾ ਦਿੰਦੇ ਹਨ ਅਤੇ ਉਹ ਆਪਣੇ ਤੌਰ' 'ਤੇ ਪਿੰਡਾਂ ਵਿਚ ਜਾਂਦੇ ਹਨ ਅਤੇ ਜਿਨ੍ਹਾਂ ਪਰਿਵਾਰਾਂ ਵਿੱਚ ਕੰਮਾਉਣ ਵਾਲਾ ਕੋਈ ਨਹੀ ਹੁੰਦਾ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ।