ਸੰਗਰੂਰ:ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਆਖੀ ਸੀ। ਸਭ ਤੋਂ ਵੱਡੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੀ ਸਾਡੀ ਸਰਕਾਰ 'ਚ ਕਿਸੇ ਨੂੰ ਵੀ ਧਰਨੇ ਨਹੀਂ ਲਗਾਉਣੇ ਪੈਣਗੇ ਪਰ ਇਹ ਵਾਅਦੇ ਸਭ ਹਵਾ-ਹਵਾਈ ਹੋ ਗਏ ਕਿਉਂਕਿ ਹਰ ਵਰਗ ਧਰਨੇ ਲਗਾਉਣ ਨੂੰ ਮਜ਼ਬੂਰ ਹੈ। ਹੁਣ 646 ਪੀਟੀਆਈ ਅਧਿਆਪਕ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੰਗਰੂਰ ਦੇ ਵਿੱਚ ਹਾਊਸਿੰਗ ਬੋਰਡ ਕਲੋਨੀ ਦੇ ਵਿਚ ਪਾਣੀ ਦੀ ਟੈਂਕੀ 'ਤੇ ਚੜ੍ਹ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੰਨ੍ਹਾਂ ਨੂੰ ਰੋਸ ਹੈ ਕਿ ਹੁਣ ਤੱਕ ਇੰਨਹਾਂ ਨੂੰ ਪੱਕਾ ਨਹੀਂ ਕੀਤਾ।
ਵਾਅਦਾ ਭੁੱਲੇ ਮੁੱਖ ਮੰਤਰੀ:ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਣੀ ਦੀ ਟੈਂਕੀ ਤੇ ਚੜ੍ਹੇ ਅਧਿਆਪਕਾਂ 'ਚ ਸਿੱਪੀ ਸ਼ਰਮਾ ਅਤੇ ਗੁਰਸੇਵਕ ਸਿੰਘ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੱਚੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2020 ਕੇਜਰੀਵਾਲ ਖੁਦ ਇਸ ਲੜਕੀ ਨੂੰ ਜੋ ਕਿ ਪਾਣੀ ਦੀ ਟੈਂਕੀ 'ਤੇ ਚੜ੍ਹੀ ਹੋਈ ਹੈ ਉਸ ਨੂੰ ਇਸ ਵਾਅਦੇ ਨਾਲ ਉਤਾਰ ਕੇ ਗਏ ਸੀ ਕਿ ਉਸ ਨੂੰ ਪੱਕੀ ਨੌਕਰੀ ਮਿਲੇਗੀ ਉਸ ਸਮੇਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਸਨ ਪਰ ਅੱਜ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਅਧਿਆਪਕ ਦਰ ਦਰ ਦੇ ਧੱਕੇ ਖਾ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਫ਼ਿਰ ਸਰਕਾਰ ਮੁੱਢ ਤੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।