ਪੰਜਾਬ

punjab

ETV Bharat / state

ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਪਿਆ ਪੁਆੜਾ - foundation stone

ਮੁੱਖ ਮੰਤਰੀ ਨੇ ਮਲੇਰਕੋਟਲਾ ’ਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਦਾ ਨੀਂਹ ਪੱਥਰ 5 ਜੂਨ ਨੂੰ ਰੱਖਿਆ ਜਾਣਾ ਹੈ ਪਰ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਦੀ ਜ਼ਮੀਨ ਨੂੰ ਲੈ ਹੰਗਾਮਾ ਹੋ ਗਿਆ ਹੈ।

ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਪਿਆ ਪੁਆੜਾ
ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਪਿਆ ਪੁਆੜਾ

By

Published : May 22, 2021, 6:04 PM IST

ਮਲੇਰਕੋਟਲਾ:ਮੁੱਖ ਮੰਤਰੀ ਪੰਜਾਬ ਵੱਲੋਂ ਈਦ ਦੇ ਮੌਕੇ ਮਾਲੇਰਕੋਟਲਾ ਲਈ ਕੀਤੇ ਵੱਡੇ ਐਲਾਨਾਂ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਵੀ ਸ਼ਾਮਲ ਸੀ, ਪਰ ਇਸ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸਥਾਨਕ ਰਾਏਕੋਟ ਰੋਡ ‘ਤੇ ਸਥਿਤ ਉਕਤ ਜ਼ਮੀਨ ਜੋ ਮੈਡੀਕਲ ਕਾਲਜ ਬਣਾਉਣ ਲਈ ਪੰਜਾਬ ਵਕਫ ਬੋਰਡ ਵੱਲੋਂ 30 ਸਾਲ ਦੇ ਪਟੇ ‘ਤੇ ਮੈਡੀਕਲ ਐਜੂਕੇਸ਼ਨ ਅਤੇ ਰੀਸਰਚ ਵਿਭਾਗ ਪੰਜਾਬ ਨੂੰ ਦਿੱਤੀ ਗਈ ਹੈ ਦੇ ਬਾਰੇ ਇਲਾਕੇ ਦੇ ਕੁੱਝ ਲੋਕਾਂ ਨੇ ਆਪਣਾ ਦਾਅਵਾ ਅਤੇ ਕਬਜ਼ਾ ਪੇਸ਼ ਕਰਦਿਆਂ ਉਕਤ ਥਾਂ ‘ਤੇ ਵਕਫ ਬੋਰਡ ਦਾ ਕਿਸੇ ਤਰ੍ਹਾਂ ਦਾ ਵੀ ਹੱਕ ਨਾ ਹੋਣ ਦੀ ਗੱਲ ਕਰਦਿਆਂ ਭਾਰੀ ਹੰਗਾਮਾ ਕੀਤਾ।

ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਪਿਆ ਪੁਆੜਾ

ਇਹ ਵੀ ਪੜੋ: ਜਲੰਧਰ ਦੇ ਬੱਸ ਸਟੈਂਡ ਵਿਖੇ ਕਾਂਗਰਸੀ ਮਹਿਲਾ ਆਗੂਆਂ ਨੇ ਵੰਡੇ ਮਾਸਕ

ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਏ ਲੋਕਾਂ ‘ਚ ਮੁਹੰਮਦ ਯੂਨਸ-ਚੇਲਾ ਅਮਾਨਤ ਅਲੀ ਸ਼ਾਹ- ਚੇਲਾ ਜਾਮੀ ਸ਼ਾਹ ਵਾਸੀ ਮਾਲੇਰਕੋਟਲਾ ਨੇ ਦੱਸਿਆ ਕਿ ਉਕਤ ਜ਼ਮੀਨ ਜੋ ਕਿ 82 ਵਿੱਘੇ ਦੇ ਕਰੀਬ ਹੈ, ਉਨਾਂ ਨੂੰ ਨਵਾਬ ਮਾਲੇਰਕੋਟਲਾ ਵੱਲੋਂ ਦਾਨ ਵੱਜੋਂ ਦਿੱਤੀ ਗਈ ਸੀ। ਮੁਤਵੱਲੀ ਯੂਨਸ ਨੇ ਦੱਸਿਆ ਕਿ ਉਨਾਂ ਵੱਲੋਂ “ਸਟੇਟਸ-ਕੋ” ਵੀ ਹੋ ਚੁੱਕੀ ਹੈ। ਇਸ ਮੌਕੇ ਚੌਕੀਦਾਰ ਰੁਲਦੂ ਖਾਂ ਨੇ ਦੱਸਿਆ ਕਿ ਉਹ ਪਿਛਲੇ 39 ਸਾਲਾਂ ਤੋਂ ਉਕਤ ਜ਼ਮੀਨ ਦਾ ਚਕੋਤਾ ਲੈ ਜਾਂਦਾ ਰਿਹਾ ਹੈ। ਮੁਹੰਮਦ ਰਮਜ਼ਾਨ ਜਾਨਾ ਨੇ ਦੱਸਿਆ ਕਿ ਉਸ ਨੇ ਉਕਤ ਜ਼ਮੀਨ ਵਾਹੀ ਹੈ ਜਿਸ ਦੇ ਠੇਕੇ ਦੀ ਰਕਮ ਉਹ ਯੂਨਸ ਅਤੇ ਉਸ ਦੇ ਬਜ਼ੁਰਗਾਂ ਨੂੰ ਦਿੰਦਾ ਰਿਹਾ ਹੈ।

ਮੁਹੰਮਦ ਯਾਕੂਬ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਉਹ ਉਕਤ ਜ਼ਮੀਨ ‘ਤੇ ਕਾਬਜ਼ ਹਨ ਅਤੇ ਉਹ ਖੁਦ ਖੇਤੀ ਕਰਦੇ ਆ ਰਹੇ ਹਨ ਅਤੇ ਕੁੱਝ ਜ਼ਮੀਨ ਠੇਕੇ ‘ਤੇ ਵੀ ਦਿੰਦੇ ਰਹੇ ਹਨ ਜਿਸ ਦਾ ਠੇਕਾ ਉਹ ਖੁਦ ਲੈਂਦੇ ਸਨ। ਉਨਾਂ ਅਨੁਸਾਰ ਉਕਤ ਜ਼ਮੀਨ ਨਾਲ ਪੰਜਾਬ ਵਕਫ ਬੋਰਡ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨਾਂ ਕਿਹਾ ਕਿ ਜੇਕਰ 5 ਜੂਨ ਨੂੰ ਕਿਸੇ ਵੀ ਤਰ੍ਹਾਂ ਦਾ ਨੀਂਹ ਪੱਥਰ ਉਕਤ ਜ਼ਮੀਨ ‘ਤੇ ਰੱਖਣ ਲਈ ਕੋਈ ਆਇਆ ਤਾਂ ਉਹ ਉਸ ਦਾ ਸਖ਼ਤ ਵਿਰੋਧ ਕਰਨਗੇ ਅਤੇ ਆਪਣੀ ਜਾਨ ਤੱਕ ਦੇ ਦੇਣਗੇ ਪਰ ਕਬਜ਼ਾ ਨਹੀਂ ਹੋਣ ਦੇਣਗੇ।

ਇਹ ਵੀ ਪੜੋ: ਪਿੰਡਾਂ ’ਚ ਹੁਣ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਹੀ ਮਿਲੇਗੀ ਐਂਟਰੀ...

ABOUT THE AUTHOR

...view details