ਪੰਜਾਬ

punjab

ETV Bharat / state

ਵਿਜੇ ਇੰਦਰ ਸਿੰਗਲਾ ਵਿਰੁੱਧ ਦਲਿਤ ਸਮਾਜ ਨੇ ਕੀਤਾ ਰੋਸ ਪ੍ਰਦਰਸ਼ਨ

ਪਿੰਡ ਘਰਾਚੋਂ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸ ਨੇਤਾ ਵਿਜੇ ਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਗਿਆ।

ਫ਼ੋਟੋ
ਫ਼ੋਟੋ

By

Published : Jun 1, 2020, 8:25 PM IST

ਸੰਗਰੂਰ: ਪਿੰਡ ਘਰਾਚੋਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸ ਨੇਤਾ ਵਿਜੇ ਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਗਿਆ। ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਪਿੰਡ ਦੀ ਆਪਣੇ ਹਿੱਸੇ ਦੀ ਜ਼ਮੀਨ ਦੀ ਡਮੀ ਬੋਲੀ ਕਾਂਗਰਸੀ ਨੇਤਾ ਦੀ ਸ਼ਹਿ ਉੱਤੇ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਦੇ ਇਲਜ਼ਾਮ ਲਗਾਏ।

ਵੇਖੋ ਵੀਡੀਓ

ਘਰਾਚੋਂ ਵਿੱਚ ਦਲਿਤ ਭਾਈਚਾਰੇ ਦੇ ਹਿੱਸੇ ਦੀ 48 ਏਕੜ ਜ਼ਮੀਨ ਲਈ ਦਲਿਤ ਭਾਈਚਾਰੇ ਦੇ ਲੋਕ ਪਿਛਲੇ ਕਈ ਦਿਨਾਂ ਵੱਲੋਂ ਸੰਘਰਸ਼ ਕਰ ਰਹੇ ਹਨ ਕਿਉਂਕਿ ਇਸ ਵਾਰ ਉਹ ਜ਼ਮੀਨ ਦੀ ਬੋਲੀ ਦਲਿਤ ਭਾਈਚਾਰੇ ਦੇ ਹੀ 2 ਲੋਕਾਂ ਦੇ ਨਾਂਅ ਕਰ ਦਿੱਤੀ ਗਈ ਹੈ ਜਿਸ ਉੱਤੇ ਬਾਕੀ ਲੋਕਾਂ ਨੂੰ ਇਤਰਾਜ਼ ਹੈ।

ਉਨ੍ਹਾਂ ਨੇ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਅਤੇ ਕਿਹਾ ਕਿ ਅਸੀ ਚਾਹੁੰਦੇ ਹਾਂ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਜਾਵੇ ਅਤੇ ਇਸ ਬੋਲੀ ਨੂੰ ਰੱਦ ਕੀਤਾ ਜਾਵੇ ਅਤੇ ਮੁੜ ਦਲਿਤ ਭਾਈਚਾਰੇ ਦੇ ਹੱਕ ਵਿੱਚ ਕੀਤੀ ਜਾਵੇ।

ਸੰਗਰੂਰ ਵਿੱਚ ਕਈ ਸੌ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਨੂੰ ਦਲਿਤ ਸਮਾਜ ਵੱਲੋਂ ਬੋਲੀ ਦੇ ਕੇ ਲਿਆ ਜਾਂਦਾ ਹੈ। ਜ਼ਿਆਦਾਤਰ ਆਪਸੀ ਸਹਿਮਤੀ ਨਾਲ ਦਲਿਤ ਸਮਾਜ ਆਪਸ ਵਿੱਚ ਵੰਡ ਕੇ ਇਸ ਜ਼ਮੀਨ ਦੇ ਉੱਤੇ ਖੇਤੀ ਕਰਕੇ ਜਾਂ ਹਰਾ ਚਾਰਾ ਬੀਜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਪਰ ਜ਼ਰੂਰ ਇਸ ਜ਼ਮੀਨ ਦੀ ਬੋਲੀ ਕਾਨੂੰਨੀ ਢੰਗ ਨਾਲ ਹੋਈ ਹੋਵੇਗੀ ਪਰ ਦਲਿਤ ਸਮਾਜ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਦੋ ਦਲਿਤ ਬੰਦਿਆਂ ਨੂੰ ਜ਼ਮੀਨ ਦੇ ਕੇ 200 ਘਰਾਂ ਦਾ ਨੁਕਸਾਨ ਕੀਤਾ ਹੈ।

ABOUT THE AUTHOR

...view details