ਮਲੇਰਕੋਟਲਾ: ਪਿੰਡ ਕੁਠਾਲਾ ਵਿਖੇ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਖਿਲਾਫ਼ ਰੋਸ ਜਤਾਉਂਦਿਆਂ ਪ੍ਰਦਰਸ਼ਨਕਾਰੀਆਂ ਨੇ ਐਸਡੀਐਮ ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ।
ਦਲਿਤਾਂ ਵਲੋਂ ਜ਼ਮੀਨ ਦੀ ਬੋਲੀ ਦੇ ਖਿਲਾਫ਼ ਐਸਡੀਐਮ ਦਫ਼ਤਰ ਅੱਗੇ ਧਰਨਾ
ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤਾਂ ਨੂੰ ਛੱਡ ਕੇ ਹੋਰ ਲੋਕਾਂ ਲਈ ਕਰ ਦਿੱਤੀ ਗਈ ਜਿਸ ਕਰਕੇ ਦਲਿਤਾਂ ਨੇ ਐਸਡੀਐਮ ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਫ਼ੋਟੋ
ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਕਿਹਾ ਗਿਆ ਕਿ ਗ਼ਰੀਬਾਂ ਤੇ ਦਲਿਤਾਂ ਦੀ ਜ਼ਮੀਨ ਦੀ ਬੋਲੀ ਹੋਰ ਲੋਕਾਂ ਲਈ ਕਰਕੇ ਉਨ੍ਹਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਆਪਣਾ ਹੱਕ ਲੈਣ ਲਈ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਹ ਵੀ ਪੜ੍ਹੋ : ਸਾਨੂੰ ਓਪੀ ਸੋਨੀ ਤੋਂ ਉਮੀਦ ਨਹੀਂ ਪਰ ਹੁਣ ਸਿੰਗਲਾ ਵੀ...
ਇਸ ਮੌਕੇ ਮਲੇਰਕੋਟਲਾ ਦੇ ਡੀਐਸਪੀ ਸੁਮੀਤ ਸੂਦ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਤੋਰ ਦਿੱਤਾ ਤੇ ਭਰੋਸਾ ਦਿੱਤਾ ਕਿ ਮਾਮਲਾ ਛੇਤੀ ਹੀ ਹੱਲ ਕਰ ਲਿਆ ਜਾਵੇਗਾ।