ਧੂਰੀ 'ਚ ਕਿਸਾਨਾਂ ਨੇ ਧਰਨਾ ਕੀਤਾ ਖ਼ਤਮ
ਪਿਛਲੇ 6 ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਦਾ ਅੰਤ ਹੋ ਗਿਆ । ਕਿਸਾਨਾਂ ਨੇ ਇਹ ਧਰਨਾ ਗੰਨੇ ਦੀ ਪ੍ਰਾਈਵੇਟ ਮਿੱਲ ਖਿਲਾਫ਼ ਦਿੱਤਾ ਸੀ । ਕਿਉਂਕਿ ਉਹ ਕਿਸਾਨਾਂ ਨੂੰ ਪੈਸੇ ਟਾਇਮ 'ਤੇ ਨਹੀਂ ਦੇ ਰਹੇ ਸਨ ।
ਧੂਰੀ 'ਚ ਕਿਸਾਨਾਂ ਨੇ ਧਰਨਾ ਕੀਤਾ ਖ਼ਤਮ
ਧੂਰੀ:6 ਦਿਨ ਚੱਲੇ ਇਸ ਧਰਨੇ 'ਤੇ ਮਿਲ ਵਾਲਿਆਂ ਨੇ ਕਿਸਾਨਾਂ ਨੂੰ ਕਈ ਲਾਲਚ ਦਿੱਤੇ । ਪਰ ਕਿਸਾਨ ਆਪਣੀ ਗੱਲ 'ਤੇ ਅੜੇ ਰਹੇ ।
6ਵੇਂ ਦਿਨ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਨੇ ਕਿਸਾਨਾਂ ਦਾ ਮਸਲਾ ਹੱਲ ਕੀਤਾ। ਉਨ੍ਹਾਂ ਪ੍ਰਾਈਵੇਟ ਮਿੱਲ ਕੋਲੋਂ ਲਿਖ਼ਤੀ ਰੂਪ ਵਿੱਚ ਇਹ ਬਿਆਨ ਲਿਆ ਕਿ ਉਹ ਰੋਜ਼ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਟ੍ਰਾਂਸਫ਼ਰ ਕਰਨਗੇ ਅਤੇ ਜੇਕਰ ਨਾ ਕੀਤੇ ਤਾਂ
ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ।
ਦੱਸਣਯੋਗ ਹੈ ਕਿ ਇਹ ਪ੍ਰਾਈਵੇਟ ਮਿਲ ਕਿਸਾਨਾਂ ਦੇ ਖ਼ਾਤੇ ਦੇ ਵਿੱਚ 1 ਕਰੋੜ 5੦ ਲੱਖ ਰੁਪਏ ਦੇਵੇਗੀ।