ਸੰਗਰੂਰ: ਲਹਿਰਾਗਾਗਾ ਅਤੇ ਪਾਤੜਾ ਦੇ ਕਿਸਾਨਾਂ ਵੱਲੋਂ ਐਸਡੀਐਮ ਦਫ਼ਤਰ, ਮੂਨਕ ਦੇ ਵਿਰੁੱਧ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪਸ਼ੌਰ ਅਤੇ ਅਮਰੀਕ ਸਿੰਘ ਘੱਗਾ ਨੇ ਦੱਸਿਆ ਕਿ ਪਿੰਡ ਭੂਤਨਾ ਦੀ ਅਨਾਜ ਮੰਡੀ ਵਿਖੇ ਐਸਸੀਆਈ ਦੀ ਤਰਫ਼ੋ ਅਜੇ ਤੱਕ ਇੱਕ ਵੀ ਦਾਣੇ ਦੀ ਖ਼ਰੀਦੀ ਨਹੀਂ ਕੀਤੀ ਗਈ।
ਐਸਡੀਐਮ ਦੇ ਮੂਨਕ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਭੂਤਨਾ ਦੀ ਮੰਡੀ ਵਿਖੇ ਖ਼ਰੀਦ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਸਲਾਬ੍ਹੇ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਕਿਸਾਨਾ ਆਗੂਆਂ ਨੇ ਦੱਸਿਆ ਕਿ ਜੇਕਰ ਝੋਨੇ ਦੀ ਖ਼ਰੀਦ ਤੁਰੰਤ ਨਾ ਸ਼ੁਰੂ ਕੀਤੀ ਗਈ ਤਾਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਦੁਪਿਹਰ ਧਰਨੇ ਤੋਂ ਬਾਅਦ ਸੜਕ ਵੀ ਜਾਮ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਉਕਤ ਸਰਕਾਰੀ ਖ਼ਰੀਦ 'ਤੇ ਰੋਕ ਲਗਾ ਕੇ ਇਸ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ।
ਇਸ ਉੱਤੇ ਤਹਿਸੀਲਦਾਰ ਸੁਰਿੰਦਰ ਸਿੰਘ ਦੱਸਿਆ ਕਿ ਸਰਕਾਰ ਵੱਲੋਂ ਮਾਰਕਫੈਡ ਨੂੰ ਐਫ਼.ਸੀ.ਆਈ. ਤੋਂ ਅਧਿਕਾਰ ਲੈ ਕੇ ਦਿੱਤੇ ਗਏ ਹਨ, ਅਤੇ ਕੱਲ ਤੋਂ ਮਾਰਕਫੈਡ ਵੱਲੋਂ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ।