ਮਲੇਰਕੋਟਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਆਪਣੇ ਡਫੱਲਟਰ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਭਰਾਉਣ ਦੇ ਨੋਟਿਸ ਜਾਰੀ ਕੀਤੇ ਹਨ। ਉੱਥੇ ਹੀ ਜਿਨ੍ਹਾਂ ਲੋਕਾਂ ਨੇ ਨੋਟਿਸਾਂ ਤੋਂ ਬਾਅਦ ਵੀ ਬਿੱਲ ਨਹੀਂ ਭਰੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਮਲੇਰਕੋਟਲਾ ਵਿਖੇ ਨੋਟਿਸਾਂ ਦੇ ਨਾਲ ਨਾਲ ਵਿਭਾਗ ਨੇ ਕਈ ਤਰੀਕਿਆਂ ਰਾਹੀਂ ਜਿਵੇਂ ਕਿ ਰਿਕਸ਼ਾ 'ਤੇ ਸਪੀਕਰ ਲਗਾ ਕੇ ਹਰ ਮੁਹੱਲੇ, ਗ਼ਲੀਆਂ 'ਚ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਬਿੱਲ ਨਹੀਂ ਭਰੇ ਤਾਂ ਉਹ ਬਿੱਲ ਭਰ ਦੇਣ ਨਹੀਂ ਤਾਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਲੋਕ ਅਜਿਹਾ ਪਹਿਲੀ ਵਾਰ ਦੇਖ ਰਹੇ ਹਨ।