ਮਲੇਰਕੋਟਲਾ: ਪਿੰਡ ਬੁਰਜ ਨੂੰ ਹਥਨ ਪਿੰਡ ਵੱਲ ਜਾਂਦੀ ਸੜਕ 'ਤੇ ਕਈ ਮਹੀਨਿਆਂ ਤੋਂ ਚੱਲ ਰਹੇ ਕੰਮ ਨੂੰ ਠੇਕੇਦਾਰ ਨੇ ਪੂਰਾ ਨਹੀਂ ਕੀਤਾ ਹੈ। ਸੜਕ ਦੀ ਹਾਲਤ ਬੇਹਦ ਖਸਤਾ ਹੋਣ ਕਰਕੇ ਕਈ ਹਾਦਸੇ ਰੋਜ਼ਾਨਾ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਕਿਹਾ ਕਿ ਸੜਕ 'ਤੇ ਪੁੱਟੇ ਗਏ ਟੋਇਆਂ ਨੂੰ ਜਲਦ ਹੀ ਠੀਕ ਕੀਤਾ ਜਾਵੇ ਤਾਂ ਜੋ ਇੱਕ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
ਪਿੰਡ ਵਾਸੀ ਨੇ ਕਿਹਾ ਕਿ ਲੋਕ ਆਪਣੇ ਲਈ ਅਤੇ ਹੋਰ ਲੋਕਾਂ ਲਈ ਸਹੂਲਤਾਂ ਲੈਣ ਲਈ ਅਧਿਕਾਰੀਆਂ ਤੇ ਮੰਤਰੀਆਂ ਤੱਕ ਪਹੁੰਚ ਕਰਦੇ ਹਨ, ਪਰ ਜਦੋਂ ਮੰਗ ਪੂਰੀ ਨਹੀੰ ਹੁੰਦੀ ਤਾਂ ਸੰਘਰਸ਼ ਕਰਦੇ ਹਨ। ਜੇ ਵਿਕਾਸ ਲਈ ਗ੍ਰਾਂਟ ਮਿਲ ਵੀ ਜਾਂਦੀ ਹੈ ਤਾਂ ਠੇਕੇਦਾਰ ਸਹੀ ਸਮੇ 'ਤੇ ਕੰਮ ਨਹੀਂ ਕਰਦਾ ਅਤੇ ਜੇ ਉਹ ਕੰਮ ਕਰਦੇ ਵੀ ਹਨ ਤਾਂ ਉਹ ਬਹੁਤ ਘਟੀਆ ਕੰਮ ਕਰਦੇ ਹਨ।