Best Moonak Police Staion : ਪੰਜਾਬ ਦਾ ਇਹ ਪੁਲਿਸ ਸਟੇਸ਼ਨ ਬਣਿਆ 'Best Police Station'
ਸੰਗਰੂਰ: ਸੰਗਰੂਰ ਦੇ ਮੂਨਕ ਪੁਲਿਸ ਸਟੇਸ਼ਨ ਲਈ ਚੰਗੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਸਾਰੀ ਜਾਣਕਾਰੀ ਸੰਗਰੂਰ ਐਸਐਸਪੀ ਸੁਰੇਂਦਰ ਲਾਂਬਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਮੂਨਕ ਪੁਲਿਸ ਸਟੇਸ਼ਨ ਬੈਸਟ ਪੁਲਿਸ ਸਟੇਸ਼ਨ ਐਲਾਨਿਆਂ ਗਿਆ ਹੈ, ਸੰਗਰੂਰ ਪੁਲਿਸ ਲਈ ਵੱਡੀ ਸਫ਼ਲਤਾ ਵਾਲੀ ਗੱਲ ਹੈ।
MHA ਵੱਲੋਂ ਕਰਵਾਇਆ ਜਾਂਦਾ ਹੈ ਮੁਲਾਂਕਣ : ਐਸਐਸਪੀ ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਨਵੀਂ ਦਿੱਲੀ ਸਥਿਤ ਮੰਤਰਾਲੇ ਵਲੋਂ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਦੇਸ਼ ਵਿੱਚ ਸਭ ਤੋਂ ਵਧੀਆ ਪੁਲਿਸ ਸਟੇਸ਼ਨਾਂ ਦੀ ਚੋਣ ਕਰਨ ਅਤੇ ਦਰਜਾਬੰਦੀ ਕਰਨ ਲਈ ਸਲਾਨਾ ਸਰਵੇਖਣ ਕਰਵਾਇਆ ਜਾਂਦਾ ਹੈ। ਫਿਰ ਸਿਖਰਲੇ 10 ਚੁਣੇ ਹੋਏ ਪੁਲਿਸ ਥਾਣਿਆਂ ਦੇ ਨਾਮ ਐਲਾਨੇ ਜਾਂਦੇ ਹਨ।
ਇੰਝ ਹੋਈ ਚੋਣ : ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਾਲ 2022 ਦਾ ਸਰਵੇਖਣ ਐਮਐਸ ਟਰਾਂਸ ਰੂਲਰ ਐਗਰੀ ਕਨਸਲਟਿੰਗ ਸਰਵਿਸਜ਼ ਪ੍ਰਾਈਵੇਟ ਲਿਮਿਟਡ ਫਰਮ ਵੱਲੋਂ ਕਰਵਾਇਆ ਗਿਆ ਸੀ। ਇਸ ਦੇ ਅਧਾਰ 'ਤੇ ਭਾਰਤ ਵਿਚੋਂ 10 ਸਭ ਤੋਂ ਵਧੀਆ ਪੁਲਿਸ ਸਟੇਸ਼ਨ ਚੁਣੇ ਗਏ ਹਨ। ਐਸਐਸਪੀ ਸੰਗਰੂਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਸਰਟੀਫਿਕੇਟ ਅਨੁਸਾਰ ਇਨ੍ਹਾਂ ਚੁਣੇ ਗਏ ਵਧੀਆਂ 10 ਪੁਲਿਸ ਸਟੇਸ਼ਨਾਂ ਵਿੱਚ ਜ਼ਿਲ੍ਹਾਂ ਸੰਗਰੂਰ ਦੇ ਪੁਲਿਸ ਥਾਣੇ ਮੂਨਕ ਦੀ ਪੰਜਾਬ ਦੇ ਸਰਵੋਤਮ ਪੁਲਿਸ ਸਟੇਸ਼ਨ ਵਜੋਂ ਚੋਣ ਹੋਈ ਹੈ।
ਇਨ੍ਹਾਂ ਗੱਲਾਂ ਦੇ ਆਧਾਰ 'ਤੇ ਹੁੰਦੀ ਰੈਂਕਿੰਗ :ਐਸਐਸਪੀ ਨੇ ਦੱਸਿਆ ਕਿ ਐਮਐਚਏ ਥਰਡ ਪਾਰਟੀ ਰਾਹੀਂ ਅਤੇ ਹੋਰ ਸੂਤਰਾਂ ਜ਼ਰੀਏ ਇਹ ਚੋਣ ਸੰਭਵ ਬਣਾਉਂਦੀ ਹੈ। ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਮੂਨਕ ਥਾਣੇ ਦੇ ਅਧੀਨ ਆਉਂਦੇ ਵਾਸੀਆਂ ਦਾ ਵੀ ਇਸ ਵਿੱਚ ਖਾਸ ਸਹਿਯੋਗ ਰਿਹਾ ਹੈ। ਇਹ ਚੋਣ ਕਰਦੇ ਸਮੇਂ ਹਰ ਸਾਲ, ਪੂਰੇ ਦੇਸ਼ ਦੇ ਪੁਲਿਸ ਸਟੇਸ਼ਨਾਂ ਦੀ ਕਾਰਗੁਜ਼ਾਰੀ, ਮਾਮਲਿਆਂ ਨੂੰ ਨਿਪਟਾਉਣ ਨੂੰ ਲੈ ਕੇ ਕਿੰਨਾ ਸਮਾਂ ਲੱਗਦਾ, ਆਮ ਜਨਤਾ ਦਾ ਸਬੰਧਤ ਪੁਲਿਸ ਸਟੇਸ਼ਨ ਨੂੰ ਲੈ ਕੇ ਕੀ ਸੋਚਣਾ ਤੇ ਕੀ ਤਜ਼ੁਰਬਾ ਹੈ ਆਦਿ, ਕਈ ਹੋਰ ਚੀਜ਼ਾਂ ਉੱਤੇ ਭਾਰਤ ਸਰਕਾਰ ਵੱਲੋਂ ਇਹ ਸਰਵੇਖਣ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਇਨ੍ਹਾਂ ਪੁਲਿਸ ਸਟੇਸ਼ਨਾਂ ਨੂੰ ਮਿਲ ਚੁੱਕੈ ਖਿਤਾਬ : ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਸੰਗਰੂਰ ਦੇ ਛਾਜਲੀ ਤੇ ਸਿਟੀ ਸੁਨਾਮ ਪੁਲਿਸ ਸਟੇਸ਼ਨ, ਭਾਰਤ ਸਰਕਾਰ ਵੱਲੋਂ ਬੈਸਟ ਪੁਲਿਸ ਸਟੇਸ਼ਨ ਐਲਾਨੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਵੱਖ-ਵੱਖ ਪੈਰਾਮੀਟਰਜ਼ ਦਾ ਸਰਵੇਖਣ ਕਰਦੇ ਹੋਏ ਕੀਤੀ ਜਾਂਦਾ ਹੈ। ਉਨ੍ਹਾਂ ਨੇ ਸਾਰੇ ਵਿਭਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਇਹ ਵੀ ਪੜ੍ਹੋ:SI Arrested for taking Bribes : ਹਿਰਾਸਤ ਚੋਂ ਛੱਡਣ ਬਦਲੇ ਸਬ-ਇੰਸਪੈਕਟਰ ਨੇ ਮੰਗੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ