ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਜ਼ਬਰਦਸਤੀ ਪੁਲਿਸ ਨੇ ਭੇਜਿਆ ਹਸਪਤਾਲ - punjab police
ਮਲੇਰਕੋਟਲਾ ਦੇ ਧੂਰੀ 'ਚ ਤਿੰਨ ਦਿਨਾਂ ਤੋਂ ਕਿਸਾਨਾਂ ਨੇ ਸ਼ੂਗਰ ਮਿਲ ਤੋਂ ਆਪਣੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲੈਣ ਲਈ ਸ਼ੁਰੂ ਕੀਤਾ ਮਰਨ ਵਰਤ। ਪੁਲਿਸ ਨੇ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਭੇਜਿਆ ਹਸਪਤਾਲ।
ਮਰਨ ਵਰਤ ਤੇ ਕਿਸਾਨ
ਮਲੇਰਕੋਟਲਾ: ਪਿਛਲੇ ਦਿਨਾਂ ਤੋਂ ਗੰਨੇ ਦੀ ਫ਼ਸਲ ਦੀ ਰਾਸ਼ੀ ਲਈ ਮਰਨ ਵਰਤ 'ਤੇ ਬੈਠੇ ਕਿਸਾਨਾਂ ਨਾਲ ਪੁਲਿਸ ਨੇ ਹੱਥੋਪਾਈ ਕੀਤੀ। ਪੁਲਿਸ ਵਲੋਂ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਜ਼ਬਰਦਸਤੀ ਚੁੱਕ ਕੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਵੀ ਪੁਲਿਸ ਦੀ ਹੱਥੋਪਾਈ ਹੋ ਗਈ।
ਪੁਲਿਸ ਦੀ ਇਸ ਹਰਕਤ ਤੋਂ ਬਾਅਦ ਹੁਣ ਕਿਸਾਨ ਸ਼ਿੰਗਾਰਾ ਸਿੰਘ ਤੀਜੀ ਵਾਰ ਮਰਨ ਵਰਤ 'ਤੇ ਬੈਠ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਉਨਾਂ ਨੂੰ ਦੀ ਫ਼ਸਲ ਦੀ ਆਦਾਇਗੀ ਨਹੀਂ ਹੁੰਦੀ ਉਦੋਂ ਤੱਕ ਉਹ ਆਪਣਾ ਸੰਘਰਸ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਸ਼ੂਗਰ ਮਿਲ ਤੋਂ ਆਪਣੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲੈਣ ਲਈ ਮਰਨ ਵਰਤ 'ਤੇ ਬੈਠੇ ਹਨ। ਧੁਰੀ ਦੀ ਸ਼ੂਗਰ ਮਿਲ 'ਚ ਕਿਸਾਨਾਂ ਦੀ ਫ਼ਸਲ ਦਾ ਕਰੋੜਾ ਰੁਪਏ ਬਕਾਇਆ ਹੈ। ਇਸ ਨੂੰ ਲੈਣ ਲਈ ਕਿਸਾਨ ਲਗਾਤਾਰ ਸੰਘਰਸ ਕਰਦੇ ਆ ਰਹੇ ਹਨ ਅਤੇ ਹੁਣ ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
Last Updated : Mar 24, 2019, 3:26 PM IST