ਸੰਗਰੂਰ:ਪੰਜਾਬ ਵਿੱਚ ਸਨੇਚਿੰਗ ਅਤੇ ਲੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ,ਆਲਮ ਇਹ ਹੈ ਕਿ ਹੁਣ ਲੁਟੇਰੇ ਦਿ ਦਿਹਾੜੇ ਘਰਾਂ ਵਿੱਚ ਦਾਖਿਲ ਹੋਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਪਰ ਇਸ ਸਭ ਦੇ ਵਿਚਾਲੇ ਸੰਗਰੂਰ ਪੁਲਿਸ ਨੇ 5 ਲੁਟੇਰਿਆਂ (Sangrur police arrested 5 robbers) ਨੂੰ ਲੁੱਟੇ ਹੋਏ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਸੁਰੇਂਦਰ ਲਾਂਬਾ (SSP Surendra Lamba) ਨੇ ਪੁਲਿਸ ਲਾਇਨ ਸੰਗਰੂਰ ਵਿੱਚ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ(Sangrur police arrested 5 robbers) ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਕੋਲੋਂ 4 ਚੈਨੀਆਂ ਜੋ ਕਿ ਸੰਗਰੂਰ ਤੋਂ ਝਪਟ ਮਾਰ ਕੇ ਖੋਹੀਆਂ ਗਈਆਂ ਅਤੇ ਇੱਕ ਭਵਾਨੀਗੜ੍ਹ ਤੋਂ ਖੋਹੀ ਸੀ ਉਹ ਪੁਲਿਸ ਨੇ ਬਰਾਮਦ ਕਰਵਾ ਲਈਆਂ ਹਨ ਅਤੇ ਚੋਰੀ ਦੇ ਦੋ ਮੋਟਰਸਾਇਕਲ (Two stolen motorcycles recovered) ਵੀ ਇਸ ਗਿਰੋਹ ਕੋਲੋਂ ਬਰਾਮਦ ਕੀਤੇ ਗਏ ਹਨ।