ਮਲੇਰਕੋਟਲਾ: ਸ਼ਹਿਰ ਅਤੇ ਪਿੰਡਾਂ ਦੇ ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਲੋਕ ਬਦਸਲੂਕੀ ਅਤੇ ਕੁੱਟਮਾਰ ਕਰ ਰਹੇ ਹਨ। ਲੋਕ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਹੀ ਮੁਲਾਜ਼ਮ ਐੱਨਸੀਆਰ,ਸੀਏਏ ਲਈ ਸਰਵੇ ਕਰ ਰਹੇ ਹਨ। ਸਰਵੇ ਕਰਨ ਵਾਲੇ ਮੁਲਾਜਮਾਂ ਨਾਲ ਹੋ ਰਹੇ ਇਸ ਤਰ੍ਹਾਂ ਦੇ ਸਲੂਕ ਤੋਂ ਬਾਅਦ ਉਨ੍ਹਾਂ ਸ਼ਹਿਰ ਅਤੇ ਪਿੰਡਾਂ 'ਚ ਸਰਵੇ ਕਰਨਾ ਬੰਦ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਧਿਕਾਰੀਆ ਨੇ ਲੋਕਾਂ ਤੋਂ ਇਸ ਤਰ੍ਹਾਂ ਨਾ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਸ਼ਹਿਰ ਦਾ ਮਾਸਟਰ ਪਲਾਨ (ਸ਼ਹਿਰ ਦਾ ਨਕਸ਼ਾ) ਤਿਆਰ ਕੀਤਾ ਗਿਆ ਸੀ, ਜਿਸ ਨੂੰ 17-09-2013 ਨੂੰ ਲਾਗੂ ਕੀਤਾ ਗਿਆ ਸੀ। ਮਲੇਰਕੋਟਲਾ ਤੋਂ ਇਲਾਵਾ 52 ਸ਼ਹਿਰ ਤੇ ਲੱਗਦੇ ਪਿੰਡ ਵੀ ਸ਼ਾਮਲ ਸਨ। ਪੰਜਾਬ ਦੇ ਕੁੱਲ 16 ਸ਼ਹਿਰ ਜਿਵੇਂ ਮੋਗਾ, ਬਰਨਾਲਾ, ਖੰਨਾ, ਫਿਰੋਜ਼ਪੁਰ ਨਗਰ ਕੌਂਸਲਾਂ, ਸਾਰੀਆ ਕਾਰਪੋਰੇਸ਼ਨਾਂ ਆਦਿ ਵਿੱਚ ਜੀ.ਆਈ.ਐੱਸ. ਬੇਸਡ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਇਸ ਮਾਸਟਰ ਪਲਾਨ ਦੇ ਬਨੰਣ ਨਾਲ ਸ਼ਹਿਰ ਦੇ ਲੋਕਾ ਨੂੰ ਕਈ ਹਾਲਾਤਾਂ ਵਿੱਚ ਸੀ.ਐਲ.ਯੂ. (ਚੇਂਜ ਆਫ ਲੈਂਡ ਯੂਜ਼) ਕਰਵਾਉਣ ਵਿੱਚ ਅਸਾਨੀ ਹੋਵੇਗੀ ਅਤੇ ਇਸ ਤੋਂ ਇਲਾਵਾ ਮੌਕੇ ਦੇ ਲੈਂਡ ਯੂਜ਼ ਮੁਤਾਬਕ ਨਕਸ਼ੇ ਪਾਸ ਕਰਨ ਵਿੱਚ ਅਸਾਨੀ ਹੋਵੇਗੀ। ਇਸ ਤੋਂ ਇਲਾਵਾ ਮਾਸਟਰ ਪਲਾਨ ਬਨੰਣ ਨਾਲ ਸ਼ਹਿਰ ਵਿਚ ਸੜ੍ਹਕਾਂ, ਵਾਟਰ ਸਪਲਾਈ, ਸੀਵਰੇਜ ਆਦਿ ਦੀਆਂ ਹੋਰ ਸਕੀਮਾਂ ਨੂੰ ਲਾਗੂ ਕਰਨ ਵਿਚ ਬਹੁਤ ਹੀ ਅਸਾਨੀ ਹੋਵੇਗੀ।