ਪੰਜਾਬ

punjab

ETV Bharat / state

ਸੇਵਾ ਕੇਂਦਰ ਅੱਗੇ ਲੱਗੇ ਕੂੜੇ ਦੇ ਢੇਰ, ਲੋਕਾਂ ਨੂੰ ਹੋ ਰਹੀ ਪਰੇਸ਼ਾਨੀ - ਸੇਵਾ ਕੇਂਦਰ ਨੂੰ ਲਗੇ ਜਿੰਦਰੇ

ਸੇਵਾ ਕੇਂਦਰ ਨੂੰ ਲੱਗੇ ਜਿੰਦਰੇ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੋਕ ਸੇਵਾ ਕੇਂਦਰ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਫ਼ੋਟੋ
ਫ਼ੋਟੋ

By

Published : Jan 9, 2020, 2:47 PM IST

ਮਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਬਣਾਏ ਗਏ ਹਨ ਪਰ ਹਰ ਥਾਂ ਇਨ੍ਹਾਂ ਕੇਂਦਰਾਂ ਦੀ ਹਾਲਤ ਸਹੀ ਨਹੀਂ ਹੈ। ਕਈ ਥਾਵਾਂ ਉੱਤੇ ਸੇਵਾ ਕੇਂਦਰ ਵਿੱਚ ਮੁੱਢਲੀਆਂ ਸਹੂਲਤਾ ਨਹੀਂ ਹਨ ਤੇ ਕਈ ਥਾਵਾਂ ਉੱਤੇ ਸੇਵਾ ਕੇਂਦਰ ਬੰਦ ਪਏ ਹਨ। ਅਜਿਹੀ ਹੀ ਇੱਕ ਖ਼ਬਰ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ, ਜਿਥੇ ਕੇਂਦਰ ਨੂੰ ਲੱਗਾ ਤਾਲਾ ਲੋਕਾਂ ਨੂੰ ਦੂਰ ਦਰਾੜੇ ਦੇ ਸੇਵਾ ਕੇਂਦਰਾ ਵਿੱਚ ਜਾਣ ਨੂੰ ਮਜਬੂਰ ਕਰ ਰਿਹਾ ਹੈ।

ਵੀਡੀਓ

ਸੇਵਾ ਕੇਂਦਰ ਦੇ ਲੱਗੇ ਤਾਲੇ ਬਾਰੇ ਲੋਕਾਂ ਨੇ ਦੱਸਿਆ ਕਿ ਇਹ ਕਈ ਦਿਨਾਂ ਤੋਂ ਬੰਦ ਪਿਆ ਹੈ। ਇਹ ਕੇਂਦਰ ਅਕਾਲੀ ਭਾਜਪਾ ਦੇ ਕਾਰਜਕਾਲ ਵਿੱਚ ਬਣਾਇਆ ਗਿਆ ਸੀ, ਪਰ ਕਾਂਗਰਸ ਦੀ ਸਰਕਾਰ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕ ਹੁਣ ਸਰਕਾਰੀ ਕੰਮ ਕਰਾਉਣ ਲਈ ਦੂਜੇ ਸੇਵਾ ਕੇਂਦਰ ਵਿੱਚ ਜਾਣ ਨੂੰ ਮਜਬੂਰ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕ ਹੁਣ ਸੇਵਾ ਕੇਂਦਰ ਦੀ ਜਮੀਨ ਉੱਤੇ ਪਾਥੀਆਂ ਪੱਥ ਰਹੇ ਹਨ ਤੇ ਖਾਲੀ ਥਾਂ ਉੱਤੇ ਕੂੜਾ ਸੁੱਟ ਰਹੇ ਹਨ। ਸੂਬੇ ਦੇ ਅਜਿਹੇ ਹਾਲਾਤ ਸ਼ਰਮਸਾਰ ਕਰਨ ਵਾਲੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਸੇਵਾ ਕੇਂਦਰ ਦੀ ਵਰਤੋਂ ਸਰਕਾਰੀ ਕੰਮ ਜਿਵੇਂ ਕਿ ਬਿਜਲੀ ਦੇ ਬਿੱਲ, ਸਰਕਾਰੀ ਸਰਟੀਫਿਕੇਟ ਅਤੇ ਹੋਰ ਬਹੁਤ ਦਸਤਾਵੇਜ਼ੀ ਕੰਮਾਂ ਵਾਤਸੇ ਕੀਤਾ ਜਾਂਦਾ ਸੀ। ਲੋਕਾਂ ਵੱਲੋਂ ਸੇਵਾ ਕੇਂਦਰ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ABOUT THE AUTHOR

...view details