ਸੰਗਰੂਰ:ਜ਼ਮੀਨ ਅਤੇ ਮਿੱਟੀ ਦੇ ਅਕਸਰ ਗਲੀਆਂ ਬਣੀਆਂ ਦੇਖਦੀਆਂ, ਪਰ ਜੇਕਰ ਗੱਲ ਸੰਗਰੂਰ ਸ਼ਹਿਰ (Sangrur city) ਦੀ ਕਰੀਏ, ਤਾਂ ਇੱਥੇ ਇੱਕ ਵੱਖਰਾ ਹੀ ਅਯੋਬਾ ਵੇਖਣ ਨੂੰ ਮਿਲਿਆ ਹੈ। ਜਿੱਥੇ ਗਲੀ ਤਾਂ ਹੈ, ਪਰ ਗਲੀ ਹੇਠਾਂ ਜ਼ਮੀਨ ਨਹੀਂ ਹੈ। ਜੇਕਰ ਇਸ ਗਲੀ ਨੂੰ ਹਵਾ 'ਚ ਬਣਾਈ ਹੋਈ ਗਲੀ ਕਿਹਾ ਜਾਵੇ, ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ। ਗਲੀ ਇੰਟਰਲੌਕ ਟਾਈਲਾਂ (Interlock tiles) ਨਾਲ ਬਣੀ ਹੋਈ ਹੈ।ਜਦੋਂ ਇਸ ਗਲੀ ਦੇ ਹੇਠਾਂ ਵੇਖਿਆ ਗਿਆ ਤਾਂ ਇਸ ਵਿੱਚ 15 ਤੋਂ 10 ਫੁੱਟ ਦਾ ਖੱਡਾ ਬਣਿਆ ਹੋਇਆ ਹੈ। ਜਿਸ ਕਿਸੇ ਵੱਡੇ ਹਾਦਸੇ ਨੂੰ ਸੱਦਾ (Invite accidents) ਦੇ ਰਿਹਾ ਹੈ।
ਇਸ ਮੌਕੇ ਸਥਾਨਕ ਵਾਸੀਆਂ ਵੱਲੋਂ ਇਸ ਮੁੱਦੇ ਨੂੰ ਲੈਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Former Cabinet Minister Vijay Inder Singla) ‘ਤੇ ਨਿਸ਼ਾਨੇ ਸਾਥੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗਲੀ ਕਾਂਗਰਸ ਦੇ ਰਾਜ ਵਿੱਚ ਬਣੀ ਸੀ। ਉਨ੍ਹਾਂ ਕਿਹਾ ਕਿ ਇਹ ਗਲੀ ਪੰਚਾਇਤ ਵਿਭਾਗ ਨੇ ਬਿਨ੍ਹਾਂ ਜਾਂਚ ਤੋਂ ਪਾਸ ਕਿਵੇਂ ਕਰੀ ਹੈ। ਉਨ੍ਹਾਂ ਕਿਹਾ ਕਿ ਅਜਿਹਿਆਂ ਲਾਪਰਵਾਹੀਆਂ ਕਰਕੇ ਹੀ ਵੱਡੇ ਹਾਦਸੇ ਹੁੰਦੇ ਹਨ। ਜਿਸ ਦੌਰਾਨ ਆਮ ਲੋਕਾਂ ਨੂੰ ਭਾਰੀ ਨੁਕਸਾਨ ਦਾ ਸ਼ਿਕਾਰ ਹੋਣਾ ਪੈਂਦਾ ਹੈ।