ਪੰਜਾਬ

punjab

ETV Bharat / state

ਪਾਰਕਿੰਗ ਸਮੱਸਿਆ ਨੇ ਮਲੇਰਕੋਟਲਾ ਦੇ ਦੁਕਾਨਦਾਰਾਂ ਦਾ ਕੀਤਾ ਜਿਓਣਾ ਦੁੱਭਰ

ਮਲੇਰਕੋਟਲਾ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਨਿੱਤ ਦਿਨ ਵਾਹਨ ਮਾਲਕਾਂ ਅਤੇ ਦੁਕਾਨਦਾਰਾਂ ਵਿੱਚ ਝਗੜੇ ਵੇਖਣ ਨੂੰ ਮਿਲਦੇ ਹਨ। ਦੁਕਾਨਦਾਰਾਂ ਨੇ ਪ੍ਰਸ਼ਾਸਨ ਕੋਲੋਂ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਪਾਰਕਿੰਗ ਸਮੱਸਿਆ ਨੇ ਮਲੇਰਕੋਟਲਾ ਦੇ ਦੁਕਾਨਦਾਰਾਂ ਦਾ ਕੀਤਾ ਜਿਊਣਾ ਦੁੱਭਰ
ਪਾਰਕਿੰਗ ਸਮੱਸਿਆ ਨੇ ਮਲੇਰਕੋਟਲਾ ਦੇ ਦੁਕਾਨਦਾਰਾਂ ਦਾ ਕੀਤਾ ਜਿਊਣਾ ਦੁੱਭਰ

By

Published : Aug 4, 2020, 7:30 PM IST

ਮਲੇਰਕੋਟਲਾ: ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਵਾਹਨ ਖੜਾ ਕਰਨ ਵਾਲੇ ਅਤੇ ਦੁਕਾਨਦਾਰਾਂ ਵਿਚਕਾਰ ਕਈ ਵਾਰ ਗੱਲ ਲੜਾਈ ਤੱਕ ਪੁੱਜ ਜਾਂਦੀ ਹੈ, ਪਰ ਪ੍ਰਸ਼ਾਸਨ ਪਾਰਕਿੰਗ ਦੀ ਸਮੱਸਿਆ ਨੂੰ ਅੱਖੋਂ-ਪਰੋਖੇ ਕਰਕੇ ਘੂਕ ਸੁੱਤਾ ਪਿਆ ਹੈ।

ਸ਼ਹਿਰ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦੇ ਵਾਹਨਾਂ ਲਈ ਕੋਈ ਵੀ ਸਰਕਾਰੀ ਪਾਰਕਿੰਗ ਲਈ ਥਾਂ ਨਹੀਂ ਹੈ, ਜਿਸ ਕਾਰਨ ਲੋਕ ਆਪਣੇ ਵਾਹਨ ਬਾਜ਼ਾਰ ਵਿੱਚ ਦੁਕਾਨਾਂ ਅੱਗੇ ਖੜੇ ਕਰ ਦਿੰਦੇ ਹਨ, ਜਿਸ ਨਾਲ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਾਰਕਿੰਗ ਸਮੱਸਿਆ ਨੇ ਮਲੇਰਕੋਟਲਾ ਦੇ ਦੁਕਾਨਦਾਰਾਂ ਦਾ ਕੀਤਾ ਜਿਊਣਾ ਦੁੱਭਰ

ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਈ ਵਾਰ ਪਾਰਕਿੰਗ ਦੀ ਸਮੱਸਿਆ ਲਈ ਕਿਹਾ ਹੈ ਪਰ ਕੋਈ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਰਕਿੰਗ ਨਾ ਹੋਣ ਕਾਰਨ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਝਗੜਾ ਹੁੰਦਾ ਰਹਿੰਦਾ ਹੈ।

ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਬੱਸ ਸਟੈਂਡ ਦੇ ਪਿੱਛੇ ਖਾਲੀ ਥਾਂ 'ਤੇ ਪਾਰਕਿੰਗ ਬਣਾਈ ਜਾਵੇ, ਤਾਂ ਜੋ ਪਿੰਡਾਂ ਤੋਂ ਆਉਣ ਵਾਲੇ ਲੋਕ ਆਪਣੇ ਵਾਹਨ ਪਾਰਕਿੰਗ 'ਚ ਲਗਾ ਸਕਣ ਅਤੇ ਸ਼ਹਿਰ 'ਚ ਜਾਮ ਨਾ ਲੱਗਣ।

ABOUT THE AUTHOR

...view details