ਮਲੇਰਕੋਟਲਾ: ਐਤਵਾਰ ਨੂੰ ਮਲੇਰਕੋਟਲਾ ਦੇ ਇੱਕ ਨਿੱਜੀ ਸਕੂਲ ਵਿੱਚੋਂ ਇੱਕ ਵਿੱਦਿਆਰਥੀ ਦਾ ਨਾਂਅ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿੱਦਿਆਰਥੀ ਦੇ ਪਿਤਾ ਨੇ ਇਸ ਸਬੰਧ ਵਿੱਚ ਸ਼ਿਕਾਇਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥੀ ਦੇ ਮਾਪੇ ਨੇ ਇਹ ਲਿਖਤੀ ਸ਼ਿਕਾਇਤ ਸਿੱਖਿਆ ਮੰਤਰੀ ਤੋਂ ਲੈ ਕੇ ਸਾਰੇ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਗਈ। ਇਹ ਕਮੇਟੀ ਨੇ ਦੋਹਾਂ ਪੱਖਾਂ ਦੇ ਬਿਆਨ ਸੁਣ ਕੇ ਕਰਵਾਈ ਕਰ ਰਹੀ ਹੈ।
ਸਕੂਲ ਵੱਲੋਂ ਬੱਚੇ ਦਾ ਨਾਂਅ ਕੱਟਣ ਉੇੱਤੇ ਵਿਦਿਆਰਥੀ ਦੇ ਮਾਪੇ ਨੇ ਦਰਜ ਕਰਵਾਈ ਸ਼ਿਕਾਇਤ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਹ ਅਹਿਮਦਗੜ੍ਹ ਦੇ ਵਸਨੀਕ ਹਨ ਤੇ ਉਹ ਆਪਣੇ ਬੱਚੇ (ਮਾਧਵ) ਨੂੰ ਅਹਿਮਦਗੜ੍ਹ ਤੋਂ ਮਲੇਰਕੋਟਲਾ ਦੇ ਸੀਤਾ ਗਰਾਮਰ ਸਕੂਲ ਵਿੱਚ ਭੇਜਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਹੀ ਸੀਤਾ ਗਰਾਮਰ ਸਕੂਲ ਵਿੱਚ ਮਾਧਵ ਨੂੰ ਤੀਜੀ ਜਮਾਤ ਵਿੱਚ ਦਾਖਲਾ ਕਰਵਾਇਆ ਸੀ। ਤੀਜੀ ਜਮਾਤ ਵਿੱਚੋਂ ਬਹੁਤ ਵਧੀਆ ਨੰਬਰ ਪ੍ਰਾਪਤ ਕਰਨ ਤੋਂ ਬਾਅਦ ਸਕੂਲ ਨੇ ਮਾਧਵ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਆ ਗਈ।
ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਪੂਰੇ ਦੇਸ਼ ਦੇ ਕਾਰੋਬਾਰ, ਵਿਦਿਅਕ ਅਦਾਰੇ, ਆਦਿ ਸਭ ਬੰਦ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਦੂਜਾ ਲੌਕਡਾਊਨ ਪੜਾਅ ਸ਼ੁਰੂ ਕੀਤਾ ਤਾਂ ਇਸ ਤੋਂ ਬਾਅਦ ਸਕੂਲ ਵੱਲੋਂ ਉਨ੍ਹਾਂ ਨੂੰ ਸਕੂਲ ਦੀ ਫੀਸ ਦਾ ਨੋਟਿਸ ਮਿਲਿਆ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਉਨ੍ਹਾਂ ਨੂੰ ਫੀਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੀ ਆਨਲਾਈਨ ਕਲਾਸਾਂ ਨੂੰ ਸ਼ੁਰੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਨਲਾਈਨਾਂ ਕਲਾਸਾਂ ਬਹੁਤ ਹੀ ਵਧੀਆਂ ਚਲ ਰਹੀਆਂ ਸਨ ਕਿ ਅਚਾਨਕ ਹੀ ਸਕੂਲ ਵੱਲੋਂ ਬਣੇ ਗਰੁੱਪ 'ਚੋਂ ਮਾਧਵ ਨੂੰ ਬਾਹਰ ਕਰ ਦਿੱਤਾ ਗਿਆ ਤੇ ਸੂਕਲ ਵੱਲੋਂ ਮੈਸੇਜ ਮਿਲਿਆ ਕਿ ਮਾਧਵ ਦਾ ਸਕੂਲ ਵਿੱਚੋਂ ਨਾਂਅ ਕੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਕੂਲ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਕੂਲ ਵੱਲੋਂ ਉਨ੍ਹਾਂ ਨੂੰ ਬੇਫਕੂਫ ਬਣਾਇਆ ਗਿਆ। ਸਕੂਲ ਦੇ ਅਧਿਆਪਕ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਨ ਤੋਂ ਬਾਅਦ ਹੀ ਕੁਝ ਸਾਹਮਣੇ ਆ ਸਕੇਗਾ।
ਇਹ ਵੀ ਪੜ੍ਹੋ;'ਮਿਸ਼ਨ ਫ਼ਤਿਹ' ਤਹਿਤ ਸਾਈਕਲ ਫੇਰੀ ਦੌਰਾਨ ਲੋਕਾਂ ਨੂੰ ਕੋਵਿਡ-19 ਬਾਰੇ ਕੀਤਾ ਜਾਗਰੂਕ