ਸੰਗਰੂਰ :ਮਲੇਰਕੋਟਲਾ ਦੀ ਪ੍ਰਾਂਜਲ ਨੇ ਨੀਟ ਦੀ ਪ੍ਰੀਖਿਆ ਵਿੱਚ ਵੱਡਾ ਮਾਣ ਹਾਸਿਲ ਕੀਤਾ ਹੈ। ਪ੍ਰਾਂਜਲ ਨੇ ਨੀਟ ਦੇ ਨਤੀਜਿਆ ਵਿੱਚ ਚੌਥਾ ਰੈਂਕ ਹਾਸਿਲ ਕਰਕੇ ਆਲ ਇੰਡੀਆ ਟੌਪ ਕੀਤਾ ਹੈ। ਜਾਣਕਾਰੀ ਅਨੁਸਾਰ 18 ਸਾਲ ਦੀ ਪ੍ਰਾਂਜਲ ਅਗਰਵਾਲ ਮਲੇਰਕੋਟਲਾ ਦੇ ਰਹਿਣ ਵਾਲੇ ਇੱਕ ਦੁਕਾਨਦਾਰ ਦੀ ਲੜਕੀ ਹੈ ਅਤੇ ਮਲੇਰਕੋਟਲਾ ਦੇ ਇੱਕ ਅਜਿਹੇ ਕਸਬੇ ਵਿੱਚ ਰਹਿੰਦੀ ਹੈ, ਜਿੱਥੇ ਬਹੁਤ ਸਾਰੀਆਂ ਵਿੱਦਿਅਕ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
NEET Exam Results: ਮਲੇਰਕੋਟਲਾ ਦੀ ਪ੍ਰਾਂਜਲ ਨੀਟ 'ਚੋਂ 4 ਰੈਂਕ ਹਾਸਿਲ ਕਰਕੇ ਬਣੀ ਆਲ ਇੰਡੀਆ ਟੌਪਰ - ਸੰਗਰੂਰ ਦੀਆਂ ਖਬਰਾਂ
ਨੀਟ ਦੇ ਨਤੀਜਿਆਂ ਵਿੱਚ ਚੌਥਾ ਰੈਂਕ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵਿੱਚੋਂ ਆਲ ਇੰਡੀਆ ਟੌਪਰ ਪ੍ਰਾਂਜਲ ਅਗਰਵਾਲ ਇੱਕ ਦੁਕਾਨਦਾਰ ਦੀ ਲੜਕੀ ਹੈ।
ਇਸ ਤਰ੍ਹਾਂ ਕੀਤੀ ਪੜ੍ਹਾਈ : ਜਾਣਕਾਰੀ ਅਨੁਸਾਰ ਪ੍ਰਾਂਜਲ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਧੂਰੀ ਤੋਂ ਕੀਤੀ ਅਤੇ ਚੰਡੀਗੜ੍ਹ ਦੇ ਇੱਕ ਇੰਸਟੀਚਿਊਟ ਵਿੱਚ ਦਾਖਲਾ ਲੈਣ ਤੋਂ ਬਾਅਦ ਦੋ ਸਾਲ ਪਹਿਲਾਂ 11ਵੀਂ ਜਮਾਤ ਵਿੱਚ ਨੀਟ ਦੀ ਤਿਆਰੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਨੀਟ ਦਾ ਪੇਪਰ ਦਿੱਤਾ ਸੀ ਅਤੇ ਜਿਸ ਵਿੱਚ ਪੰਜਾਬ ਨੌਰਥ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪ੍ਰਾਂਜਲ ਦੀ ਮਿਹਨਤ ਰੰਗ ਲਿਆਈ ਹੈ।
- NEET Exam Results:ਨੀਟ ਦੀ ਪ੍ਰੀਖਿਆ ਦੇ ਨਤੀਜੇ 'ਚ ਪੰਜਾਬ ਦੀਆਂ 2 ਧੀਆਂ ਰਹੀਆਂ ਅੱਵਲ, ਪ੍ਰਿੰਜਲ ਤੇ ਅੰਛਿਕਾ ਨੇ ਵਧਾਇਆ ਮਾਣ
- ਪੰਜਾਬ 14239 ਅਧਿਆਪਕ ਪੱਕੇ ਕਰਨ ਦਾ ਐਲਾਨ ਤਾਂ ਹੋ ਗਿਆ ਪਰ ਸੇਵਾ ਨਿਯਮ ਅਜੇ ਸਪੱਸ਼ਟ ਨਹੀਂ- ਖਾਸ ਰਿਪੋਰਟ
- ਜਾਣੋ ਕੌਣ ਨੇ ਲੁਧਿਆਣਾ ਕੈਸ਼ ਵੈਨ ਚੋਰੀ ਮਾਮਲੇ ਦੇ ਮਾਸਟਰਮਾਈਂਡ ? ਕਿਵੇਂ ਤੇ ਕਿਉਂ ਰਚੀ ਗਈ ਸਾਜ਼ਿਸ ?
ਪਰਿਵਾਰ ਤੇ ਟੀਚਰਾਂ ਨੇ ਦਿੱਤਾ ਸਹਿਯੋਗ :ਇਸ ਮੌਕੇ ਪ੍ਰਾਂਜਲ ਅਗਰਵਾਲ ਨੇ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਨਾਲ ਮੈਂ ਇਹ ਅੰਕ ਹਾਸਿਲ ਕਰ ਸਕੀ ਹਾਂ। ਉਹਨਾਂ ਦੱਸਿਆ ਕਿ ਮੇਰੇ 720 ਵਿੱਚੋਂ 715 ਅੰਕ ਆਏ ਹਨ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਫੀਮੇਲਜ਼ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾ ਕਿਹਾ ਕਿ ਮੇਰੇ ਅਧਿਆਪਕਾਂ ਨੇ ਵੀ ਮੇਰਾ ਸਹਿਯੋਗ ਕੀਤਾ ਹੈ।ਉਹਨਾਂ ਇਹ ਵੀ ਦੱਸਿਆ ਕਿ ਉਹਨਾ ਵੱਲੋਂ ਇਸ ਨੀਟ ਦੀ ਪੜਾਈ ਕਰਨ ਲਈ ਇੰਟਰਨੈਟ ਦੀ ਸਹਾਇਤਾ ਤੋਂ ਬਿਨਾਂ ਇਹ ਅੰਕ ਹਾਸਲ ਕੀਤੇ ਹਨ। ਉਹਨਾਂ ਇਹ ਵੀ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਵਰਤੋਂ ਕਦੇ ਵੀ ਨਹੀ ਕੀਤੀ ਅਤੇ ਉਹਨਾਂ ਦਾ ਸਾਰਾ ਧਿਆਨ ਆਪਣੀ ਪੜਾਈ ਵੱਲ ਹੈ। ਉਸਨੇ ਕਿਹਾ ਕਿ ਮੇਰਾ ਡਾਕਟਰ ਬਣਨ ਦਾ ਸੁਪਨਾ ਹੈ।