ਪੰਜਾਬ

punjab

ETV Bharat / state

ਭੁੰਦਨਭੈਣੀ ਦੀ ਪੰਚਾਇਤ ਨੇ 150 ਦਰੱਖ਼ਤਾਂ 'ਤੇ ਚਲਾਇਆ ਆਰਾ - ਭੁੰਦਨਭੈਣੀ ਦੀ ਪੰਚਾਇਤ ਨੇ 150 ਦਰੱਖ਼ਤਾਂ 'ਤੇ ਚਲਾਇਆ ਆਰਾ

ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਭੁੰਦਨਭੈਣੀ ਦੀ ਪੰਚਾਇਤ ਵੱਡੇ-ਵੱਡੇ 150 ਦੇ ਕਰੀਬ ਦਰੱਖਤਾਂ ਨੂੰ ਵੱਢ ਦਿੱਤਾ। ਪਿੰਡ ਵਾਸੀਆਂ ਵੱਲੋਂ ਇਸ ਦੀ ਡੀਸੀ ਸੰਗਰੂਰ ਨੂੰ ਲਿਖ਼ਤੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ।

ਭੁੰਦਨਭੈਣੀ ਦੀ ਪੰਚਾਇਤ ਨੇ 150 ਦਰੱਖ਼ਤਾਂ 'ਤੇ ਚਲਾਇਆ ਆਰਾ

By

Published : Sep 3, 2019, 6:19 PM IST

ਸੰਗਰੂਰ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਾਤਾਵਰਨ ਨੂੰ ਬਚਾਉਣ ਦੇ ਲਈ ਰੁੱਖ ਲਗਾਉਣ ਲਈ ਸੂਬਾ ਵਾਸੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਭੁੰਦਨਭੈਣੀ ਦੀ ਗ੍ਰਾਮ ਪੰਚਾਇਤ ਨੇ ਹੀ ਲੱਗੇ ਹੋਏ ਵੱਡੇ-ਵੱਡੇ 150 ਦਰੱਖ਼ਤਾਂ ਨੂੰ ਵੱਢ ਛੱਡਿਆ।

ਈਟੀਵੀ ਭਾਰਤ ਨੇ ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਪੰਚਾਇਤ ਨੇ ਉਲਟਾ ਉਨ੍ਹਾਂ ਵਿਰੁੱਧ ਹੀ ਸਫ਼ਾਈ ਲਈ ਰੋਕਣ ਦੇ ਦੋਸ਼ ਲਾ ਕੇ ਪਰਚਾ ਕਰਵਾ ਦਿੱਤਾ।

ਵੇਖੋ ਵੀਡੀਓ।

ਪਿੰਡ ਵਾਸੀਆਂ ਦੇ ਦੱਸਿਆ ਕਿ ਇਹ ਸਭ ਪਿੰਡ ਦੇ ਸਰਪੰਚ ਦੀ ਮਿਲੀ ਭੁਗਤ ਦੇ ਨਾਲ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਇਸ ਦੀ ਲਿਖ਼ਤੀ ਸ਼ਿਕਾਇਤ ਡੀਸੀ ਦਫ਼ਤਰ ਵਿਖੇ ਦਿੱਤੀ ਸੀ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਐਲਾਨੇ ਨਵੇਂ ਜਥੇਦਾਰ

ਈਟੀਵੀ ਭਾਰਤ ਨੇ ਜਦੋਂ ਪਿੰਡ ਦੇ ਸਰਪੰਚ ਜਗਰੂਪ ਸਿੰਘ ਤੋਂ ਪੁੱਛਿਆ ਕਿ ਤੁਸੀਂ ਇਹ ਦਰੱਖ਼ਤ ਕਿਉਂ ਅਤੇ ਕਿਸ ਦੀ ਮਨਜ਼ੂਰੀ ਨਾਲ ਵੱਢੇ ਹਨ ਤਾਂ ਸਰਪੰਚ ਨੇ ਪੱਲਾ ਝਾੜਦਿਆਂ ਕਿਹਾ ਕਿ ਬੀਡੀਪੀਓ ਅਫ਼ਸਰ ਅਤੇ ਸਕੱਤਰ ਦੀ ਮਨਜ਼ੂਰੀ ਨਾਲ ਵੱਢੇ ਹਨ, ਕਿਉਂਕਿ ਇੰਨ੍ਹਾਂ ਦਰੱਖ਼ਤਾਂ ਉੱਪਰੋਂ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਲੰਘਦੀਆਂ ਹਨ ਜੋ ਕਿ ਸਕੂਲ ਦੇ ਬੱਚਿਆਂ ਲਈ ਖ਼ਤਰਨਾਕ ਹਨ।

ABOUT THE AUTHOR

...view details