ਸੰਗਰੂਰ/ਮਾਨਸਾ/ਹੁਸ਼ਿਆਰਪੁਰ/ਲੁਧਿਆਣਾ: ਅੱਜ 1 ਅਕਤੂਬਰ ਲਹਿਰਾਗਾਗਾ ਦੀ ਮਾਰਕੀਟ ਕਮੇਟੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਅਤੇ ਐਸਡੀਐਮ ਸੂਬਾ ਸਿੰਘ ਨੇ ਆੜ੍ਹਤੀਆਂ ਐਸੋਸੀਏਸ਼ਨ ਸੈੱਲਰ ਐਸੋਸੀਏਸ਼ਨ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਿਧਾਇਕ ਨੇ ਸੁਚਾਰੂ ਢੰਗ ਨਾਲ ਝੋਨੇ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ। Paddy purchase starts from October 1. Paddy procurement in Punjab starts from October 1.
ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਸੋਚ ਹੈ ਕਿ ਜੋ ਅਸੀਂ ਕਿਹਾ ਉਹ ਕਰਨਾ ਇੱਕ ਤਾਰੀਖ ਤੋਂ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੈਡੀ ਦੀ ਪਰਚੇਜ਼ ਅਸੀ ਸ਼ੁਰੂ ਕਰਨੀ ਸੀ। ਅੱਜ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਅਸੀਂ ਮੰਡੀਆਂ ਦੇ ਵਿੱਚ ਇਸ ਸਮੇਂ ਸਾਡੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਦੀ ਸ਼ੈਲਰ ਐਸੋਸੀਏਸ਼ਨ ਦੇ ਚਰਨਜੀਤ ਸ਼ਰਮਾ ਦੀ ਬਣੀ ਹੈ।
ਇਸ ਦੇ ਨਾਲ ਹੀ ਸਾਰੀਆਂ ਏਜੰਸੀਆਂ ਦੇ ਇੰਸਪੈਕਟਰ ਖੜ੍ਹੇ ਹਨ ਅਸੀਂ ਸਾਰੇ ਹੀ ਜੀਰੀ ਦਿੱਲੀ ਦੀ ਪਰਚੇਜ਼ ਸ਼ੁਰੂ ਗਾਂਗੁਲੀ ਅਤੇ ਤਿਆਰ ਖੜੀ ਹੈ ਪਰ ਹਾਲੇ ਮੰਡੀ ਦੇ ਵਿੱਚ ਜੀਰੀ ਆਈ ਨਹੀਂ ਕਿਉਂਕਿ ਪਿਛਲੇ ਦਿਨ੍ਹਾਂ ਵਿੱਚ ਹੋਈ ਬਰਸਾਤ ਦੇ ਕਾਰਨ ਮਾੁਸਚਹਰ ਜ਼ਿਆਦਾ ਆ ਗਿਆ ਤੇ ਇਸ ਕਰਕੇ ਕਟਾਈ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਇਕ ਤਾਰੀਖ ਨੂੰ ਬੋਲੀ ਸ਼ੁਰੂ ਹੋਣ ਦੇ ਸਿਲਸਿਲੇ ਵਿਚ ਸਾਡਾ ਸਾਰਾ ਪ੍ਰਸ਼ਾਸਨ ਤਿਆਰ ਹੈ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਕਿ ਕਿਸੇ ਵੀ ਭਾਵੇਂ ਕਿਸਾਨ ਭਾਵੇਂ ਵਪਾਰੀ ਹੈ ਭਾਵੇਂ ਸ਼ੈੱਲਰਾਂ ਲੈ ਭਾਵੇਂ ਆੜਤੀਆ ਹੈ। ਭਾਵੇਂ ਕੋਈ ਮਜ਼ਦੂਰ ਵਰਗ ਟਰੱਕ ਯੂਨੀਅਨ ਹੈ ਲੇਬਰ ਯੂਨੀਅਨ ਹੈ ਇਸ ਸਾਰੇ ਇਕ ਪ੍ਰੋਕਿਉਰਮੈਂਟ ਦਾ ਅੰਗ ਨੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਸਾਰਾ ਕੰਮ ਸਹੀ ਚੱਲੇਗਾ।
ਮਾਨਸਾ ਵਿੱਚ ਮੁਕੰਮਲ ਹੋਏ ਪ੍ਰਬੰਧ:ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਮਾਰਕੀਟ ਕਮੇਟੀ ਵੱਲੋਂ ਸਾਫ ਸਫਾਈ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਪੁਖਤਾ ਕਰ ਲਏ ਗਏ ਹਨ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਸਾਫ਼ ਸਫ਼ਾਈ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਕਾਰਨ ਇਸ ਵਾਰ ਝੋਨੇ ਦੀ ਆਮਦ ਲੇਟ ਹੋਵੇਗੀ, ਪਹਿਲਾਂ 10 ਤਰੀਕ ਤੱਕ ਝੋਨਾ ਆਉਣ ਦੀ ਉਮੀਦ ਹੁੰਦੀ ਹੈ ਪਰ ਇਸ ਭਾਰਤ ਦੋ ਤਿੰਨ ਦਿਨ ਹੋਰ ਲੇਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅਲਾਟਮੈਂਟ ਦਾ ਪ੍ਰੋਸੈੱਸ ਜਾਰੀ ਹੈ ਅਤੇ ਕੁਝ ਦਿਨ੍ਹਾਂ ਦੇ ਵਿੱਚ ਹੀ ਪਰਕਿਓਰਮੈਂਟ ਦਾ ਵੀ ਫਾਈਨਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2 ਲੱਖ 37 ਹਜਾਰ ਐਮ ਟੀ ਦੇ ਕਰੀਬ ਅਰਾਈਵਲ ਹੋਈ ਸੀ ਅਤੇ ਇਸ ਵਾਰ ਵਧਣ ਦੀ ਉਮੀਦ ਹੈ। ਉਥੇ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਦੇ ਵਿੱਚ ਝੋਨੇ ਨੂੰ ਸੁਕਾ ਕੇ ਲੈ ਕੇ ਆਉਣ ਤਾਂ ਕਿ ਮੰਡੀ ਦੇ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਉਸੇ ਦਿਨ ਹੀ ਉਨ੍ਹਾਂ ਦੀ ਝੋਨੇ ਦੀ ਖਰੀਦ ਕਰਕੇ ਉਨ੍ਹਾਂ ਨੂੰ ਘਰ ਭੇਜਿਆ ਜਾਵੇ।