ਸੰਗਰੂਰ: ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਸਲੇਮਗੜ੍ਹ 'ਚ ਖੇਤੀ ਬਿੱਲਾਂ ਦੇ ਖਿਲਾਫ਼ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ, ਜਦੋਂ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਕਾਲੀ ਦਲ ਦਾ ਵਿਰੋਧ ਕਰਕੇ ਧਰਨੇ ਨੂੰ ਚਕਾ ਦਿੱਤਾ।
ਧਰਨੇ ਦਾ ਵਿਰੋਧ ਹੋਣ ਤੋਂ ਬਾਅਦ ਅਕਾਲੀਆਂ ਨੇ ਕਿਹਾ ਇੱਕ ਫੋਟੋ ਖਿਚਾ ਕੇ ਚੱਕ ਲਵਾਂਗੇ ਧਰਨਾ - punjab farmers protest
ਲਹਿਰਾਗਾਗਾ ਦੇ ਪਿੰਡ ਸਲੇਮਗੜ੍ਹ 'ਚ ਖੇਤੀ ਬਿੱਲਾਂ ਦੇ ਖਿਲਾਫ਼ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ, ਜਦੋਂ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਕਾਲੀ ਦਲ ਦਾ ਵਿਰੋਧ ਕਰਕੇ ਧਰਨੇ ਨੂੰ ਚਕਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਾਤੜਾਂ ਮੂਨਕ ਰੋਡ 'ਤੇ ਪਿੰਡ ਸਲੇਮਗੜ੍ਹ ਵਿਖੇ ਬੱਸ ਅੱਡੇ 'ਤੇ ਟੈਂਟ ਲਾ ਕੇ ਧਰਨਾ ਦੇ ਰਹੇ ਸਨ। ਜਦੋਂ ਪਿੰਡ ਵਾਸੀਆਂ ਤੇ ਕਿਸਾਨਾਂ ਯੂਨੀਅਨਾ ਨੂੰ ਧਰਨੇ ਦਾ ਪਤਾ ਲੱਗਿਆਂ ਤਾ ਉਨ੍ਹਾਂ ਨੇ ਇਸ ਧਰਨੇ ਦਾ ਵਿਰੋਧ ਕੀਤਾ ਅਤੇ ਧਰਨਾ ਚੁੱਕਣ ਲਈ ਕਿਹਾ। ਜਿਸ ਤੋਂ ਬਾਅਦ ਅਕਾਲੀ ਵਰਕਰਾਂ ਨੇ ਕਿਹਾ ਕਿ ਧਰਨੇ ਦੀ ਇੱਕ ਫੋਟੋ ਖਿਚ ਕੇ ਧਰਨਾ ਚੁੱਕ ਲਵਾਂਗੇ। ਜਿਸ ਤੋਂ ਬਾਅਦ ਜ਼ਿਆਦਾ ਵਿਰੋਧ ਕਾਰਨ ਅਕਾਲੀ ਦਲ ਨੇ ਧਰਨੇ ਨੂੰ ਚੁੱਕ ਲਿਆ।
ਇਸ ਮੌਕ ਧਰਨਾ ਚੁੱਕਾਉਣ ਪੁੱਜੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਇਸ ਮੁੱਦੇ ਨੂੰ ਲੈ ਕੇ ਕਿਸੇ ਵੀ ਪਾਰਟੀ ਦੀ ਰਾਜਨੀਤੀ ਸਹਿਣ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅੱਗੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਕਾਰਨ ਹੀ ਇਹ ਬਿੱਲ ਹੋਂਦ ਵਿੱਚ ਆਏ ਹਨ।