ਸੰਗਰੂਰ: ਪਿਆਜ਼ ਦੀਆਂ ਕੀਮਤਾਂ ਆਮ ਆਦਮੀ ਦੇ ਅੱਥਰੂ ਕੱਢਵਾ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਮਲੇਰਕੋਟਲਾ ਦੀ ਮੰਡੀ ਵਿੱਚ ਪਿਆਜ਼ 100 ਰੁਪਏ ਕਿਲੋ ਵਿਕ ਰਿਹਾ ਹੈ।
ਪਹਿਲਾਂ 40 ਤੋਂ 60 ਰੁਪਏ ਤੱਕ ਮਹਿੰਗਾ ਵਿਕਣ ਵਾਲੇ ਪਿਆਜ਼ ਦੇ ਰੇਟ ਅਸਮਾਨੀ ਚੜ੍ਹ ਗਏ ਹਨ ਜਿਸ ਕਰਕੇ ਹੁਣ ਪਿਆਜ਼ ਮੰਡੀ ਦੇ ਵਿੱਚ 100 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਅਤੇ ਪਿੰਡਾਂ ਸ਼ਹਿਰਾਂ ਵਿੱਚ 120 ਰੁਪਏ ਕਿਲੋ ਵਿਕ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਦੀ ਸਭ ਤੋਂ ਵੱਡੀ ਮਲੇਰਕੋਟਲਾ ਦੀ ਸਬਜ਼ੀ ਮੰਡੀ ਦੀ ਜਿੱਥੇ ਕਿ ਪਿਆਜ਼ ਮਹਾਰਾਸ਼ਟਰ ਤੋਂ ਆ ਰਿਹਾ ਹੈ ਇਸ ਵਾਰ ਮਹਾਰਾਸ਼ਟਰ ਦੇ ਵਿੱਚ ਆਏ ਹੜ੍ਹਾਂ ਕਰਕੇ ਪਿਆਜ਼ ਦੀ ਫਸਲ ਨਸ਼ਟ ਹੋ ਗਈ ਹੈ ਅਤੇ ਹੁਣ ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਮਹਿੰਗੇ ਭਾਅ ਦਾ ਪਿਆਜ਼ ਖਰੀਦ ਕੇ ਚੁਕਾਉਣਾ ਪੈ ਰਿਹਾ ਹੈ। ਮਲੇਰਕੋਟਲਾ ਮੰਡੀ ਵਿੱਚ ਪਿਆਜ਼ 100 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਅਤੇ ਪਿੰਡਾ ਅਤੇ ਸ਼ਹਿਰਾਂ 'ਚ 120 ਰੁਪਏ ਕਿਲੋ ਮਿਲ ਰਿਹਾ ਹੈ।