ਪੰਜਾਬ

punjab

ETV Bharat / state

ਮਲੇਰਕੋਟਲਾ 'ਚ ਸੜਕ ਹਾਦਸੇ 'ਚ ਇੱਕ ਦੀ ਹੋਈ ਮੌਤ - ਇਕ ਭਿਆਨਕ ਸੜਕੀ ਹਾਦਸਾ ਵਾਪਰਿਆ

ਮਲੋਰਕੋਟਲਾ ਦੇ ਜਰਗ ਚੌਂਕ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ 'ਚ ਮੋਟਰਸਾਈਕਲ ਦੀ ਭਾਰੀ ਵਾਹਨ ਨਾਲ ਟੱਕਰ ਹੋ ਗਈ। ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।

ਫ਼ੋਟੋ
ਫ਼ੋਟੋ

By

Published : Jan 17, 2020, 1:06 PM IST

ਸੰਗਰੂਰ: ਲੁਧਿਆਣਾ ਤੋਂ ਪਟਿਆਲਾ ਨੂੰ ਜਾਣ ਵਾਲੇ ਮੁੱਖ ਮਾਰਗ ਦੇ ਜਰਗ ਚੌਂਕ 'ਚ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ। ਜਿਸ 'ਚ ਜ਼ਖਮੀ ਦੁਕਾਨਦਾਰ ਦੇ ਨਾਲ ਉਸ ਦੀ 8 ਸਾਲ ਦੀ ਬੱਚੀ ਮੌਜੂਦ ਸੀ। ਦੁਕਾਨ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ ਬੱਚੀ ਸਹੀ ਸਲਾਹਮਤ ਹੈ।

ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਸ਼ਹਿਰ 'ਚ ਇਕ ਦੁਕਾਨਦਾਰ ਸੀ ਉਹ ਦੁਕਾਨ ਤੋਂ ਵਾਪਿਸ ਘਰ ਜਾਣ ਲਈ ਆਪਣੀ 8 ਸਾਲ ਦੀ ਬੱਚੀ ਨਾਲ ਮੋਟਰਸਾਈਕਲ 'ਤੇ ਸਵਾਰ ਸੀ। ਕਿ ਅਚਾਨਕ ਹੀ ਉਸ ਦੇ ਵਾਹਨ ਦੀ ਕਿਸੇ ਭਾਰੀ ਵਾਹਨ ਨਾਲ ਉਸ ਦੀ ਟੱਕਰ ਹੋ ਗਈ ਤੇ ਵਾਹਨ ਉਸ ਦੇ ਸਿਰ ਤੋਂ ਲੰਘ ਗਿਆ। ਜਿਸ ਨਾਲ ਉਸ ਦਾ ਸਿਰ ਖੁੱਲ ਗਿਆ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਰਗ ਚੌਂਕ 'ਚ ਪਿਛਲੇ ਕਈ ਮਹੀਨਿਆਂ ਤੋਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਵਰਬ੍ਰਿਜ ਦਾ ਕੰਮ ਚੱਲਣ ਕਾਰਨ ਭਾਰੀ ਵਾਹਨ ਸ਼ਹਿਰ ਚੋਂ ਗੁਜਰਦੇ ਹਨ। ਜਿਸ ਕਾਰਨ ਜਰਗ ਚੌਂਕ 'ਚ ਟ੍ਰੈਫਿਕ ਜਾਮ ਹੋ ਜਾਂਦਾ ਹੈ। ਜਿਸ ਨਾਲ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੁਝ ਨਹੀਂ ਕਰ ਰਹੀ।

ਇਹ ਵੀ ਪੜ੍ਹੋ: ਸਰਹਿੰਦ-ਪਟਿਆਲਾ ਰੋਡ 'ਤੇ ਹੋਈ ਟਰੱਕ ਦੀ ਟੈਂਕਰ ਨਾਲ ਟੱਕਰ

ਐਸ.ਐਚ.ਓ ਦੀਪਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਉੱਤੇ ਪੁਹੰਚ ਕੇ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪਰਿਵਾਰਕ ਮੈਬਰਾਂ ਦੇ ਬਿਆਨ ਮੁਤਾਬਕ ਵਾਹਨ ਚਾਲਕ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details