ਪੰਜਾਬ

punjab

ETV Bharat / state

ਮੁੜ ਕਿਸਾਨਾਂ ਵੱਲੋਂ ਖਸਖਸ ਦੀ ਖੇਤੀ ਦੀ ਕਰਨ ਦੀ ਕੀਤੀ ਜਾਣ ਲੱਗੀ ਮੰਗ - ਮਲੇਰਕੋਟਲਾ

ਇੱਕ ਵੱਡਾ ਇਕੱਠ ਵੀ ਸਥਾਨਕ ਲੋਕਾਂ ਤੇ ਕਿਸਾਨਾਂ ਦਾ ਦਿਖਾਈ ਦਿੱਤਾ। ਜਿਸ ਵਿਚ ਕਈ ਆਗੂ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਖਸਖਸ ਦੀ ਖੇਤੀ ਕਾਰਾਗਾਰ ਸਿੱਧ ਹੋਵੇਗੀ ਅਤੇ ਲੋਕਾਂ ਨੂੰ ਇਸ ਖੇਤੀ ਦੇ ਹੋਣ ਵਾਲੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇੱਕ ਵਾਰ ਫੇਰ ਕਿਸਾਨਾਂ ਵੱਲੋਂ ਖਸਖਸ ਦੀ ਖੇਤੀ ਦੀ ਉਠਾਈ ਜਾਣ ਲੱਗੀ ਮੰਗ
ਇੱਕ ਵਾਰ ਫੇਰ ਕਿਸਾਨਾਂ ਵੱਲੋਂ ਖਸਖਸ ਦੀ ਖੇਤੀ ਦੀ ਉਠਾਈ ਜਾਣ ਲੱਗੀ ਮੰਗ

By

Published : Oct 9, 2021, 9:31 PM IST

ਮਲੇਰਕੋਟਲਾ:ਮਲੇਰਕੋਟਲਾ ਦੇ ਨਾਲ ਲੱਗਦੇ ਮਾਹੋਰਾਣਾ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਕਾਫ਼ੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਅਤੇ ਹੁਣ ਕਈ ਕਿਸਾਨ ਆਗੂਆਂ ਵੱਲੋਂ ਇਕ ਵਾਰ ਫਿਰ ਖਸਖਸ ਭਾਵ ਕਿ ਪੋਸਤ ਦੀ ਖੇਤੀ ਕਰਨ ਦੀ ਆਵਾਜ਼ ਉਠਾਈ ਗਈ।

ਜਿਸ ਨੂੰ ਲੈ ਕੇ ਇੱਕ ਵੱਡਾ ਇਕੱਠ ਵੀ ਸਥਾਨਕ ਲੋਕਾਂ ਤੇ ਕਿਸਾਨਾਂ ਦਾ ਦਿਖਾਈ ਦਿੱਤਾ। ਜਿਸ ਵਿਚ ਕਈ ਆਗੂ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਖਸਖਸ ਦੀ ਖੇਤੀ ਕਾਰਾਗਾਰ ਸਿੱਧ ਹੋਵੇਗੀ ਅਤੇ ਲੋਕਾਂ ਨੂੰ ਇਸ ਖੇਤੀ ਦੇ ਹੋਣ ਵਾਲੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇੱਕ ਵਾਰ ਫੇਰ ਕਿਸਾਨਾਂ ਵੱਲੋਂ ਖਸਖਸ ਦੀ ਖੇਤੀ ਦੀ ਉਠਾਈ ਜਾਣ ਲੱਗੀ ਮੰਗ

ਉੱਧਰ ਇਸ ਮੌਕੇ ਇਨ੍ਹਾਂ ਆਗੂਆਂ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਉਹ ਆਪਣੀ ਇਹ ਮੰਗ ਰੱਖਣਗੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਖਸਖਸ ਦੀ ਖੇਤੀ ਸ਼ੁਰੂ ਹੁੰਦੀ ਹੈ, ਤਾਂ ਪੰਜਾਬ ਦੀ ਜਵਾਨੀ ਬਚ ਜਾਏਗੀ, ਕਿਉਂਕਿ ਜੋ ਸੰਥੈਟਿਕ ਨਕਲੀ ਨਸ਼ੇ ਚਿੱਟੇ ਵਰਗੇ ਨਸ਼ੇ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਖ਼ਤਮ ਹੁੰਦੀ ਜਾ ਰਹੀ ਹੈ ਤਾਂ ਉਸ ਨੂੰ ਬਚਾਉਣ ਦਾ ਇੱਕੋ ਇੱਕ ਹੱਲ ਹੈ ਉਹ ਹੈ ਖਸਖਸ ਦੀ ਖੇਤੀ ਕਿਉਂਕਿ ਜਿਸ ਸੂਬੇ ਵਿੱਚ ਇਹ ਫ਼ਸਲ ਆਮ ਹੋ ਜਾਏਗੀ। ਉਥੇ ਇਸ ਦੀ ਲਤ ਵੀ ਖ਼ਤਮ ਹੋ ਜਾਏਗੀ ਤੇ ਲੋਕ ਨਕਲੀ ਨਸ਼ੇ ਛੱਡ ਕੇ ਇਸ ਕੁਦਰਤੀ ਨਸ਼ੇ ਨਾਲ ਆਪਣੀ ਪੂਰਤੀ ਕਰ ਸਕਦੇ ਹਨ।

ਇਹ ਵੀ ਪੜ੍ਹੋ:ਜੰਮੂ ਕਤਲਾਂ ਦੇ ਰੋਸ ਵਿੱਚ ਹਿੰਦੂ ਜੱਥੇਬੰਦੀਆਂ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਕੀਤਾ ਪ੍ਰਦਰਸ਼ਨ

ABOUT THE AUTHOR

...view details