ਸੰਗਰੂਰ: ਜ਼ਿਲ੍ਹੇ 'ਚ ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸਕੂਟਰ ਸਵਾਰ ਬਜ਼ੁਰਗ ਸ਼ਰੇਆਮ ਨਸ਼ੇ ਦਾ ਵਪਾਰ ਕਰ ਰਿਹਾ ਹੈ।
ਸ਼ਰੇਆਮ ਨਸ਼ਾ ਵੇਚ ਰਹੇ ਬਜ਼ੁਰਗ ਦੀ ਵੀਡੀਓ ਵਾਇਰਲ - drugs selling video viral
ਸੰਗਰੂਰ 'ਚ ਇੱਕ ਬਜ਼ੁਰਗ ਵੱਲੋਂ ਸਕੂਟਰ 'ਤੇ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਡਿਜ਼ਾਇਨ ਫ਼ੋਟੋ।
ਇਹ ਵੀਡੀਓ ਸੰਗਰੂਰ ਦੇ ਕਿਸ ਪਿੰਡ ਦੀ ਹੈ ਇਹ ਕਹਿਣਾ ਅਜੇ ਮੁਸ਼ਕਿਲ ਹੈ ਪਰ ਸਕੂਟਰ ਸਵਾਰ ਬਜ਼ੁਰਗ ਖ਼ੁਦ ਨਸ਼ੇ ਦੇ ਆਦਿ ਲੋਕਾਂ ਕੋਲ ਜਾ ਕੇ ਨਸ਼ਾ ਵੇਚ ਰਿਹਾ ਹੈ।
ਇਸ ਵੀਡਿਓ ਤੋਂ ਇੱਕ ਗੱਲ ਸਾਫ਼ ਹੈ ਕਿ ਪੰਜਾਬ 'ਚ ਨਸ਼ੇ ਦਾ ਵਪਾਰ ਅਜੇ ਵੀ ਜਾਰੀ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਹੋਰ ਸ਼ਿਕੰਜਾ ਕੱਸਣ ਦੀ ਲੋੜ ਹੈ।