ਪੰਜਾਬ

punjab

ETV Bharat / state

ਵਾਟਰ ਵਰਕਸ ਦੀ ਟੈਂਕੀ ਤੇ ਤਾਇਨਾਤ ਚੌਕੀਦਾਰ ਨਾਲ ਕੁਝ ਲੋਕਾਂ ਨੇ ਕੀਤੀ ਕੁੱਟਮਾਰ, ਮੌਤ - Malerkotla

ਵਾਟਰ ਵਰਕਸ ਦੀ ਟੈਂਕੀ ਤੇ ਤਾਇਨਾਤ ਚੌਕੀਦਾਰ ਨੂੰ ਕੁਝ ਲੋਕਾਂ ਨੇ ਬੂਰੀ ਤਰ੍ਹਾਂ ਕੁਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਕੁਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

By

Published : Jul 1, 2019, 7:12 PM IST

ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਸੰਦੌੜ 'ਚ ਵਾਟਰ ਵਰਕਸ ਦੀ ਟੈਂਕੀ 'ਤੇ ਤਾਇਨਾਤ ਚੌਕੀਦਾਰ ਲਾਭ ਸਿੰਘ ਦੀ ਕੁਝ ਲੋਕਾਂ ਵੱਲੋਂ ਕੁਟਮਾਰ ਕਰਨ ਤੋਂ ਬਾਅਦ ਅੱਜ ਉਸ ਦੀ ਲੁਧਿਆਣਾ ਦੇ ਗੁਰਦੇਵ ਹਸਪਤਾਲ 'ਚ ਮੌਤ ਹੋ ਗਈ ਹੈ।

ਵੀਡੀਓ

ਬੀਤੇ ਦਿਨੀਂ ਇੱਕ ਘਰ ਦੀ ਟੈਂਕੀ ਦੀ ਸਫ਼ਾਈ ਦੇ ਦੌਰਾਨ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵੀ ਵਾਇਰਲ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਲਾਭ ਸਿੰਘ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲਾਭ ਸਿੰਘ ਇੱਕ ਇਮਾਨਦਾਰ ਵਰਕਰ ਸੀ। ਉਸ ਨੂੰ ਨਾਜਾਇਜ਼ ਕੁੱਟਮਾਰ ਕਰਕੇ ਮਾਰਿਆ ਗਿਆ ਹੈ। ਦੂਜੇ ਪਾਸੇ ਲਾਭ ਸਿੰਘ ਦੇ ਹੱਕ 'ਚ ਕੁਝ ਜਥੇਬੰਦੀਆਂ ਵੀ ਆਈਆਂ ਜਿਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ ਗਈ ਹੈ।

ABOUT THE AUTHOR

...view details