ਸੰਗਰੂਰ: ਪੰਜਾਬ ਸਰਕਾਰ ਸੂਬਾ ਵਾਸੀਆਂ 'ਤੇ ਇੱਕ ਹੋਰ ਬੋਝ ਪਾਉਣ ਜਾ ਰਹੀ ਹੈ। ਸਰਕਾਰ ਵੱਲੋਂ ਇੱਕ ਫ਼ੁਰਮਾਨ ਜਾਰੀ ਕਰਦੇ ਹੋਏ ਸਰਕਾਰੀ ਹਸਪਤਾਲਾਂ 'ਚ ਹੰਗਾਮੀ ਹਾਲਤਾਂ ਦੌਰਾਨ ਪਹਿਲੇ 24 ਘੰਟੇ ਦੇ ਮੁਫ਼ਤ ਇਲਾਜ ਦੀ ਸਹੂਲਤ ਨੂੰ ਬੰਦ ਕਰਨ ਦਾ ਹੁਕਮ ਕੀਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਫ਼ੁਰਮਾਨ ਵਿੱਚ ਕਿਹਾ ਗਿਆ ਹੈ ਕਿ ਹੰਗਾਮੀ ਹਾਲਤ ਵਿੱਚ ਹਸਪਤਾਲ 'ਚ ਆਏ ਕਿਸੇ ਵੀ ਮਰੀਜ਼ ਨੂੰ ਆਪਣੇ ਇਲਾਜ ਲਈ ਫ਼ੀਸ ਅਦਾ ਕਰਨੀ ਹੋਵੇਗੀ। ਜੋ ਇਲਾਜ ਇਸ ਤੋਂ ਪਹਿਲਾਂ 24 ਘੰਟੇ ਲਈ ਮੁਫ਼ਤ ਕੀਤਾ ਜਾਂਦਾ ਸੀ। ਹੁਣ ਮਰੀਜਾਂ ਨੂੰ ਇਸ ਇਲਾਜ ਲਈ ਫਾਇਲ ਖ਼ਰਚੇ ਦੇਣੇ ਪੈਣਗੇ।
ਪਰ ਸਰਕਾਰ ਵਲੋਂ ਇਸ ਫ਼ੈਸਲੇ ਵਿੱਚ ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਮਰੀਜਾਂ ਨੂੰ ਛੂਟ ਦਿੱਤੀ ਗਈ ਹੈ। ਉਨ੍ਹਾਂ ਦੇ ਇਲਾਜ਼ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੀਸ ਵਸੂਲ ਨਹੀਂ ਕੀਤੀ ਜਾਵੇਗੀ।