ਪੰਜਾਬ

punjab

ETV Bharat / state

ਖ਼ਬਰ ਦਾ ਅਸਰ: ਮਲੇਰਕੋਟਲਾ 'ਚ ਫਸੇ ਬਰਾਤੀਆਂ ਦਾ ਪ੍ਰਸ਼ਾਸਨ ਨੇ ਵਾਪਿਸ ਜਾਣ ਦਾ ਕੀਤਾ ਪ੍ਰਬੰਧ

ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ ਲੌਕਡਾਊਨ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ। ਮਲੇਰਕੋਟਲਾ ਵਿੱਚ ਵੀ ਬੀਤੇ ਦਿਨੀਂ ਯੂਪੀ ਤੋਂ ਆਪਣੀ ਬੇਟੀ ਦਾ ਵਿਆਹ ਕਰਨ ਆਇਆ ਪਰਿਵਾਰ ਕਰਫ਼ਿਊ ਕਾਰਨ ਫਸ ਗਿਆ। ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਰਿਵਾਰ ਦੇ ਵਾਪਿਸ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਖ਼ਬਰ ਦਾ ਅਸਰ: ਮਲੇਰਕੋਟਲਾ 'ਚ ਫਸੇ ਬਰਾਤੀਆਂ ਦਾ ਪ੍ਰਸ਼ਾਸਨ ਨੇ ਵਾਪਿਸ ਜਾਣ ਦਾ ਕੀਤਾ ਪ੍ਰਬੰਧ
ਖ਼ਬਰ ਦਾ ਅਸਰ: ਮਲੇਰਕੋਟਲਾ 'ਚ ਫਸੇ ਬਰਾਤੀਆਂ ਦਾ ਪ੍ਰਸ਼ਾਸਨ ਨੇ ਵਾਪਿਸ ਜਾਣ ਦਾ ਕੀਤਾ ਪ੍ਰਬੰਧ

By

Published : Mar 30, 2020, 1:01 PM IST

ਮਲੇਰਕੋਟਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ ਲੌਕਡਾਊਨ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ। ਮਲੇਰਕੋਟਲਾ ਵਿੱਚ ਵੀ ਬੀਤੇ ਦਿਨੀਂ ਯੂਪੀ ਤੋਂ ਆਪਣੀ ਬੇਟੀ ਦਾ ਵਿਆਹ ਕਰਨ ਆਇਆ ਪਰਿਵਾਰ ਕਰਫ਼ਿਊ ਕਾਰਨ ਫਸ ਗਿਆ। ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਰਿਵਾਰ ਦੇ ਵਾਪਿਸ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫ਼ਿਊ ਕਾਰਨ ਫਸੇ ਹੋਣ ਕਰਕੇ ਉਹ ਕਾਫ਼ੀ ਪਰੇਸ਼ਾਨ ਸਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਦੀ ਆਗਿਆ ਦੇ ਕੇ ਉਨ੍ਹਾਂ ਦਾ ਹੱਲ ਕੀਤਾ ਗਿਆ ਹੈ। ਇਸ ਨਾਲ ਹੀ ਪਰਿਵਾਰ ਨੇ ਮੀਡੀਆ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ।

ਖ਼ਬਰ ਦਾ ਅਸਰ: ਮਲੇਰਕੋਟਲਾ 'ਚ ਫਸੇ ਬਰਾਤੀਆਂ ਦਾ ਪ੍ਰਸ਼ਾਸਨ ਨੇ ਵਾਪਿਸ ਜਾਣ ਦਾ ਕੀਤਾ ਪ੍ਰਬੰਧ

ਇਹ ਵੀ ਪੜ੍ਹੋ: ਅਮਰੀਕਾ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ, ਟਰੰਪ ਨੇ ਸਮਾਜਿਕ ਦੂਰੀ ਦੀ ਤਾਰੀਕ ਵਧਾਈ

ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ 21 ਦਿਨਾਂ ਦਾ ਲੌਕਡਾਊਨ ਕੀਤੇ ਜਾਣ ਤੋਂ ਬਾਅਦ ਕਈ ਲੋਕ ਆਪਣੇ ਘਰਾਂ ਦੂਰ ਫਸ ਗਏ। ਇਸ ਮੌਕੇ ਪਰਿਵਾਰ ਨੇ ਮੀਡੀਆ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ।

ABOUT THE AUTHOR

...view details