ਪੰਜਾਬ

punjab

ETV Bharat / state

ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ

ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਬੇਅੰਤ ਕੌਰ ਐਨ.ਆਰ.ਆਈ ਲੜਕੀ ਦੇ ਹੱਕ 'ਚ ਇੱਕ ਸੰਗਰੂਰ ਦਾ ਸੀਨੀਅਰ ਵਕੀਲ ਆ ਖੜਿਆ ਹੈ।

ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ
ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ

By

Published : Jul 18, 2021, 5:16 PM IST

ਸੰਗਰੂਰ :ਪੰਜਾਬ ਦੇ ਵਿੱਚ ਲਵਪ੍ਰੀਤ ਖੁਦਕੁਸ਼ੀ ਮਾਮਲਾ ਦਿਨ ਪ੍ਰਤੀ ਦਿਨ ਗਰਮਾਈ ਜਾ ਰਿਹਾ ਹੈ ਅਤੇ ਰੋਜ਼ਾਨਾ ਇਸ ਕਿਸ਼ਤੀ ਵਿੱਚ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ। ਜੇਕਰ ਗੱਲ ਕਰੀਏ ਹੁਣ ਤਾਜ਼ਾ ਖੁਲਾਸੇ ਦੀ ਤਾਂ ਸੰਗਰੂਰ ਅਦਾਲਤ ਦੇ ਇਕ ਸੀਨੀਅਰ ਵਕੀਲ ਅਸ਼ਵਨੀ ਚੌਧਰੀ ਇਸ ਮਾਮਲੇ ਵਿੱਚ ਕੁੱਦ ਗਏ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਬਾਰ-ਬਾਰ ਬੇਅੰਤ ਕੌਰ ਵਿਦੇਸ਼ 'ਚ ਬੈਠੀ ਲੜਕੀ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਸ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਕੋਈ ਕਿਸੇ ਲੜਕੀ ਨੂੰ ਸ਼ਰ੍ਹੇਆਮ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਬਦਨਾਮ ਕਰ ਸਕਦਾ ਹੈ। ਉਸ ਦੀਆਂ ਤਸਵੀਰਾਂ ਜਾਰੀ ਕਰ ਕਰਕੇ ਕਿਵੇਂ ਕੋਈ ਬਦਨਾਮ ਕਰ ਸਕਦਾ। ਉਹ ਵੀ ਬਿਨਾਂ ਮਤਲਬ ਕਿਉਂਕਿ ਹਾਲੇ ਤੱਕ ਕੋਈ ਐਫ.ਆਈ.ਆਰ ਹੀ ਦਰਜ ਨਹੀਂ ਹੋਈ ਤਾਂ ਕਿਸ ਤਰ੍ਹਾਂ ਲੋਕ ਉਸਨੂੰ ਆਰੌਪੀ ਕਹਿ ਸਕਦੇ ਹਨ। ਹਾਲੇ ਤੱਕ ਮੈਡੀਕਲ ਰਿਪੋਰਟ ਵੀ ਨਹੀਂ ਆਈ ਜਿਸ ਕਰਕੇ ਲਵਪ੍ਰੀਤ ਸਿੰਘ ਦੇ ਮੌਤ ਦੇ ਮੁੱਖ ਕਾਰਨਾਂ ਦਾ ਪਤਾ ਚੱਲ ਸਕੇਗਾ।

ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ

ਦੱਸ ਦੇਈਏ ਕਿ ਇਹ ਅਸ਼ਵਨੀ ਚੌਧਰੀ ਸੀਨੀਅਰ ਵਕੀਲ ਉਹ ਹਨ ਜਿਨ੍ਹਾਂ ਨੇ ਜੱਸੀ ਸਿੱਧੂ ਕਤਲ ਕੇਸ ਨੂੰ ਵੀਹ ਸਾਲ ਲਗਾਤਾਰ ਲੜਕੇ ਮਿੱਠੂ ਨੂੰ ਇਨਸਾਫ ਦਿਵਾਇਆ ਸੀ ਤੇ ਵਿਦੇਸ਼ ਕੈਨੇਡਾ ਤੋਂ ਭੈਣ ਭਾਈ ਡਿਪੋਰਟ ਕਰਾ ਕੇ ਪੰਜਾਬ ਲਿਆ ਕੇ ਉਨ੍ਹਾਂ ਨੂੰ ਸਜ਼ਾ ਦਿਵਾਈ ਸੀ।

ਇਹ ਵੀ ਪੜ੍ਹੋ:ਇਕ ਹੋਰ ਵਿਦੇਸ਼ੀ ਲਾੜੀ ਨੇ ਠੱਗਿਆ ਪੰਜਾਬੀ ਨੌਜਵਾਨ

ਉਨ੍ਹਾਂ ਕਿਹਾ ਕਿ ਜੇਕਰ ਬੇਅੰਤ ਕੌਰ ਵਿਦੇਸ਼ ਬੈਠੀ ਲੜਕੀ ਜ਼ਿੰਮੇਵਾਰ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇ ਪਰ ਬਿਨਾਂ ਕਿਸੇ ਸਬੂਤ ਦੇ ਉਸ ਨੂੰ ਆਰੌਪੀ ਨਹੀਂ ਕਹਿ ਸਕਦੇ। ਹਾਲੇ ਤੱਕ ਮਾਮਲਾ ਵੀ ਦਰਜ ਨਹੀਂ ਹੋਇਆ ਨਾਲ ਹੀ ਉਨ੍ਹਾਂ ਦੱਸਿਆ ਕਿ ਧਾਰਾ 306 ਦੇ ਤਹਿਤ ਕਿਸੇ ਨੂੰ ਮਰਨ ਲਈ ਉਕਸਾਉਣ ਲਈ ਹੈ। ਇਸ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਕੋਈ ਵਿਦੇਸ਼ ਬੈਠਾ ਕਿਸ ਤਰ੍ਹਾਂ ਕਿਸੇ ਨੂੰ ਮਰਨ ਲਈ ਮਜਬੂਰ ਕਰ ਸਕਦਾ ਹੈ। ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਵੀ ਤਾਜਾ ਸੁਸਾਈਡ ਨੋਟ ਵੀ ਹਾਲੇ ਤੱਕ ਨਹੀਂ ਬਰਾਮਦ ਹੋ ਸਕਿਆ।

ABOUT THE AUTHOR

...view details