ਸੰਗਰੂਰ : ਆਦਮੀ ਦੀ ਕਾਬਲੀਅਤ ਉਸ ਦੀ ਕਲਾ ਤੋਂ ਪਤਾ ਲਗਦੀ ਹੈ, ਇਨਸਾਨ ਦੀ ਕਲਾ ਹੀ ਉਸ ਦੇ ਵਿਕਾਸ ਦਾ ਇੱਕ ਮੁੱਖ ਕਾਰਨ ਹੁੰਦੀ ਹੈ। ਇਨਸਾਨ ਇਸ ਕਲਾ ਦੇ ਨਾਲ ਹੀ ਸਮਾਜ ਦੇ ਵਿਚ ਵਿਚਰਦਾ ਹੈ ਅਤੇ ਤਰੱਕੀ ਪਾਉਂਦਾ ਹੈ ਪਰ ਸ਼ਾਇਦ ਭਾਰਤ ਦੇਸ਼ ਵਿੱਚ ਇਸ ਕਲਾ ਦੀ ਇੱਜਤ ਨਹੀਂ ਹੈ।
ਨਹੀਂ ਪਿਆ ਤਮਗਿਆਂ ਦਾ ਕੋਈ ਮੁੱਲ ਜੀ ਹਾਂ ਮਾਮਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਹੈ ਜਿਥੇ ਨੈਸ਼ਨਲ ਖਿਡਾਰੀ ਗੁਰਪ੍ਰੀਤ ਨੇ ਅਥਲੈਟਿਕਸ ਵਿੱਚ ਦਰਜਨਾਂ ਹੀ ਸੋਨ ਤਮਗ਼ੇ, ਸਰਟੀਫ਼ਿਕੇਟ ਪ੍ਰਾਪਤ ਕੀਤੇ ਹਨ।
ਈਟੀਵੀ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਨੇ ਦੱਸਿਆ ਕਿ ਇੰਨ੍ਹਾਂ ਤਮਗ਼ਿਆਂ ਅਤੇ ਸਰਟੀਫ਼ਿਕੇਟਾਂ ਦੇ ਬਾਵਜੂਦ ਵੀ ਉਸ ਨੂੰ ਕੋਈ ਵਧੀਆ ਨੌਕਰੀ ਨਹੀਂ ਮਿਲੀ।
ਗੁਰਪ੍ਰੀਤ ਨੇ ਦੱਸਿਆ ਕਿ ਘਰ ਦੀ ਰੋਜ਼ੀ-ਰੋਟੀ ਚਲਾਉਣ ਲਈ ਉਸ ਨੂੰ ਮਾਲੀ ਦੀ ਨੌਕਰੀ ਕਰਨੀ ਪੈ ਰਹੀ ਹੈ। ਉਹ ਖੇਡ ਦੇ ਮੈਦਾਨ ਘਾਹ ਪੁੱਟ ਕੇ ਗੁਜ਼ਾਰਾ ਕਰ ਰਿਹਾ ਹੈ ਪਰ ਹੁਣ ਵੀ ਆਪਣੀ ਖੇਡ ਤੋਂ ਦੂਰ ਨਹੀਂ ਹੋਇਆ ਹੈ। ਉਸ ਨੇ ਦੱਸਿਆ ਕਿ ਐੱਸਸੀ ਸ਼੍ਰੇਣੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਯੋਧੇ ਕਾਰਨ ਭਾਰਤ ਨੇ ਜਿੱਤੀ ਸੀ 1971 ਦੀ ਜੰਗ
ਉੱਥੇ ਹੀ ਬਾਕੀ ਖਿਡਾਰੀ ਸਰਕਾਰ ਵੱਲੋਂ ਗੁਰਪ੍ਰੀਤ ਨੂੰ ਨੌਕਰੀ ਨਾ ਦੇਣ ਦੀ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਰਹੀ ਹੈ ਤੇ ਉੱਥੇ ਹੀ ਗੁਰਪ੍ਰੀਤ ਵਰਗੇ ਖਿਡਾਰੀਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।