ਸੰਗਰੂਰ: ਹਰ ਸਾਲ ਰਾਜ ਪੱਧਰ 'ਤੇ 17 ਜਨਵਰੀ ਨੂੰ ਮਲੇਰਕੋਟਲਾ 'ਚ ਨਾਮਧਾਰੀ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਜਿੱਥੇ ਇਨ੍ਹਾਂ ਸ਼ਹੀਦਾਂ ਕੂਕਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸ਼ਰਧਜਾਂਲੀ ਦਿੱਤੀ ਜਾਂਦੀ ਹੈ। ਇਸ ਦੌਰਾਨ ਨਾਮਧਾਰੀ ਸ਼ਹੀਦੀ ਸਮਾਰਕ 'ਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ। ਨਾਮਧਾਰੀ ਸਮਾਗਮ 'ਚ ਸਿਹਤ ਤੇ ਪਰਿਵਾਰਕ ਭਲਾਈ ਮੰਤਰੀ ਬਲਬੀਰ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਦੱਸ ਦਈਏ ਕਿ ਮਲੇਰਕੋਟਲਾ ਸ਼ਹਿਰ ਇਤਿਹਾਸਿਕ ਧਰਤੀ ਹੈ। ਜਿਥੇ ਕੂਕਾ ਲਹਿਰ ਚੱਲੀ ਸੀ ਤੇ ਸ਼ਾਰਟ ਕੂਕਿਆਂ ਨੇ ਅੰਗਰੇਜ਼ਾਂ ਦੇ ਰਾਜ ਚੋਂ ਆਜ਼ਾਦ ਕਰਵਾਉਣ ਲਈ ਕੂਕਾ ਅੰਦੋਲਨ ਨੂੰ ਚਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਿਲਵਰਤਨ ਲਹਿਰ ਸ਼ੁਰੂ ਕੀਤੀ ਸੀ। ਜਿਸ ਮਗਰੋਂ ਅੰਗਰੇਜ਼ਾਂ ਦੇ ਹਰ ਕੰਮ ਜਿਵੇਂ ਗਊਆਂ ਦੀ ਹੱਤਿਆ ਜਾਂ ਬੁੱਚੜਖਾਨੇ ਬੰਦ ਕਰਵਾਉਣ ਨੂੰ ਲੈ ਕੇ ਕੂਕਾ ਅੰਦੋਲਨ ਵੱਲੋਂ ਵਿਰੋਧ ਕੀਤਾ ਗਿਆ ਸੀ।