ਤਿੰਨ ਤਲਾਕ ਬਿਲ ਤੋਂ ਖ਼ੁਸ਼ ਹਨ ਮੁਸਲਿਮ ਔਰਤਾਂ - TRIPPLE TALAQ BILL
ਤਿੰਨ ਤਲਾਕ ਬਿਲ ਦੀ ਮੁਸਲਿਮ ਔਰਤਾਂ ਨੇ ਮਨਾਈ ਖ਼ੁਸ਼ੀ। ਉਨ੍ਹਾਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮੋਦੀ ਸਰਕਾਰ ਦੇ ਬਣਾਏ ਇਸ ਬਿਲ ਦੀ ਸ਼ਲਾਘਾ ਕਰਦੇ ਹਨ ਜਿਸ ਨਾਲ ਮੁਸਲਿਮ ਵਰਗ ਦੀਆਂ ਔਰਤਾਂ ਨੂੰ ਲਾਭ ਮਿਲੇਗਾ।
ਫ਼ਰੀਦਾ ਖਾਤੂਨ
ਮਲੇਰਕੋਟਲਾ: ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਲੰਬਾ ਸਮਾਂ ਚੱਲੀ ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ 'ਤੋਂ ਬਾਅਦ ਬਿਲ ਪਾਸ ਕਰ ਦਿੱਤਾ ਗਿਆ ਹੈ। ਪੰਜਾਬ 'ਚ ਕਈ ਥਾਵਾਂ 'ਤੇ ਇਸ ਬਿਲ ਦੇ ਖ਼ੁਸ਼ੀ ਮਨਾਈ ਗਈ ਅਤੇ ਇਸ ਬਿਲ ਦਾ ਸਵਾਗਤ ਵੀ ਕੀਤਾ ਗਿਆ। ਈਟੀਵੀ ਭਾਰਤ ਨੇ ਮਲੇਰਕੋਟਲਾ 'ਚ ਮੁਸਲਿਮ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਇਸ ਬਿਲ ਬਾਰੇ ਉਨ੍ਹਾਂ ਦੀ ਰਾਏ ਨੂੰ ਜਾਣਿਆ।