ਮਲੇਰਕੋਟਲਾ: ਸਿੱਖ ਮੁਸਲਿਮ ਸਾਂਝਾ ਪੰਜਾਬ ਨਾਂਅ ਦੀ ਇੱਕ ਸੰਸਥਾ ਵੱਲੋਂ ਪਟਿਆਲਾ ਵਿੱਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ 5 ਕੁਇੰਟਲ ਦੇਗੀ ਮਿੱਠੇ ਚਾਵਲ ਤਿਆਰ ਕਰਕੇ ਲੰਗਰ ਦੇ ਰੂਪ ਵਿੱਚ ਪਟਿਆਲਾ ਰਵਾਨਾ ਕੀਤੇ ਗਏ ਹਨ।
ਅੰਨਦਾਤਾ ਕਿਸਾਨ ਲਈ ਔਖੀ ਘੜੀ 'ਚ ਅੰਨ ਲੈ ਕੇ ਰਵਾਨਾ ਹੋਇਆ ਮੁਸਲਿਮ ਭਾਈਚਾਰਾ - Patiala for farmers protesting against ordinances
ਸਿੱਖ ਮੁਸਲਿਮ ਸਾਂਝਾ ਪੰਜਾਬ ਨਾਂਅ ਦੀ ਇੱਕ ਸੰਸਥਾ ਵੱਲੋਂ ਪਟਿਆਲਾ ਵਿੱਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ 5 ਕੁਇੰਟਲ ਦੇਗੀ ਮਿੱਠੇ ਚਾਵਲ ਤਿਆਰ ਕਰਕੇ ਲੰਗਰ ਦੇ ਰੂਪ ਵਿੱਚ ਭੇਜੇ ਗਏ ਹਨ।
ਫ਼ੋਟੋ
ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਇਸ ਮੁਸਲਿਮ ਭਾਈਚਾਰੇ ਦੇ ਦਿੱਤੇ ਸਾਥ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਰਡੀਨੈਂਸ ਹਰ ਕੀਮਤ ਦੇ ਵਿੱਚ ਵਾਪਸ ਲੈਣਾ ਪਏਗਾ।
ਮੁਸਲਿਮ ਭਾਈਚਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ। ਇਸ ਪਵਿੱਤਰ ਧਰਤੀ ਤੋਂ ਹਾਅ ਦਾ ਨਾਅਰਾ ਕਿਸਾਨਾਂ ਦੇ ਹੱਕ ਦੇ ਵਿੱਚ ਮਾਰਿਆ ਹੈ ਤੇ ਇਸ ਧਰਨੇ 'ਚ ਕਿਸਾਨਾਂ ਦਾ ਹਮੇਸ਼ਾ ਸਾਥ ਦੇਣਗੇ।
Last Updated : Sep 20, 2020, 6:54 PM IST