ਸੰਗਰੂਰ: ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿੱਚ ਜਗਮੇਲ ਦੀ ਮੌਤ ਬਾਅਦ ਦੇ ਦਿੱਲੀ ਦੀ ਤਿੰਨ ਸੰਸਦ ਮੈਂਬਰਾਂ ਦੀ ਬਣਾਈ ਕਮੇਟੀ ਅੱਜ ਜਗਮੇਲ ਸਿੰਘ ਦੇ ਘਰ ਪਹੁੰਚੀ। ਇਸ ਕਮੇਟੀ ਵੱਲੋਂ ਜਗਮੇਲ ਸਿੰਘ ਦੀ ਦੀ ਮੌਤ ਘਟਨਾ ਬਾਰੇ ਸਾਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।
ਦਿੱਲੀ ਦੇ ਤਿੰਨ ਸੰਸਦ ਮੈਂਬਰਾਂ ਦੀ ਬਣਾਈ ਕਮੇਟੀ ਵੱਲੋਂ ਪੀੜਤ ਪਰਿਵਾਰ ਦੇ ਹਾਲਾਤ ਜਾਣਨ ਲਈ ਅਤੇ ਸਰਕਾਰ ਦੁਆਰਾ ਪਰਿਵਾਰ ਨੂੰ ਇਨਸਾਫ਼ ਦੇਣ ਦੇ ਵਾਅਦੇ ਦੀ ਸੱਚਾਈ ਜਾਣਨ ਦੇ ਲਈ ਭਾਜਪਾ ਦਾ ਵਫ਼ਦ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਗਮੇਲ ਸਿੰਘ ਦੇ ਘਰ ਪਹੁੰਚਿਆ। ਇਸ ਕਮੇਟੀ ਵੱਲੋਂ ਸਾਰੀ ਰਿਪੋਰਟ ਕੇਂਦਰ ਸਰਕਾਰ ਨੂੰ ਦਿੱਤੀ ਜਾਵੇਗੀ।
ਭਾਜਪਾ ਦਾ ਵਫ਼ਦ ਨੇ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਅਤੇ ਇਸ ਮਾਮਲੇ ਵਿੱਚ ਪੁਲਿਸ ਅਤੇ ਡਾਕਟਰੀ ਸਹੂਲਤ ਵਿੱਚ ਰਹੀ ਕਮੀਆਂ ਦੀ ਜਾਂਚ ਕਰਨ ਦੀ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਸੰਗਰੂਰ ਵਿੱਚ ਹੋਈ ਹੈ ਜਿਸ ਦੇ ਲਈ ਅੱਜ ਉਹ ਇਸ ਘਟਨਾ ਸਥਾਨ 'ਤੇ ਪਹੁੰਚੇ ਹਨ।