ਪੰਜਾਬ

punjab

ETV Bharat / state

ਮਲੇਰਕੋਟਲਾ 'ਚ ਮੋਹਰਮ ਮੌਕੇ ਮੁੜ ਵਿਖਾਈ ਦਿੱਤੀ ਭਾਈਚਾਰਕ ਸਾਂਝ ਦੀ ਮਿਸਾਲ - ਮੋਹਰਮ

ਮੁਸਲਿਮ ਸ਼ੀਆ ਭਾਈਚਾਰੇ ਦਾ ਮਾਤਮੀ ਦਿਹਾੜਾ ਮੋਹਰਮ ਦੇਸ਼ ਅਤੇ ਦੁਨੀਆਂ ਭਰ ਵਿੱਚ ਮਨਾਇਆ ਗਿਆ। ਇਸ ਮੌਕੇ ਮਲੇਰਕੋਟਲਾ 'ਚ ਭਾਈਚਾਰਕ ਸਾਂਝ ਦੀ ਇੱਕ ਅਨੋਖੀ ਮਿਸਾਲ ਵੇਖਣ ਨੂੰ ਮਿਲੀ ਜਿੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਲਈ ਲੰਗਰ ਲਗਾਇਆ।

ਫ਼ੋਟੋ।

By

Published : Sep 11, 2019, 11:49 AM IST

ਮਾਲੇਰਕੋਟਲਾ: ਮੁਸਲਿਮ ਸ਼ੀਆ ਭਾਈਚਾਰੇ ਦਾ ਮਾਤਮੀ ਦਿਹਾੜਾ ਮੋਹਰਮ ਵਜੋਂ ਦੇਸ਼ ਭਰ ਵਿੱਚ ਮਨਾਇਆ ਗਿਆ ਅਤੇ ਇਸੇ ਤਹਿਤ ਮਲੇਰਕੋਟਲਾ ਸ਼ਹਿਰ ਵਿੱਚ ਵੀ ਮਾਤਮੀ ਮਾਹੌਲ ਦੇ ਵਿੱਚ ਇਹ ਦਿਹਾੜਾ ਪੰਜਾਬ ਅਤੇ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਵੱਲੋਂ ਮਨਾਇਆ ਗਿਆ।

ਵੇਖੋ ਵੀਡੀਓ

ਦੱਸ ਦਈਏ ਕਿ ਮੁਸਲਿਮ ਸ਼ੀਆ ਭਾਈਚਾਰੇ ਦੇ ਇਸ ਮਾਤਮੀ ਦਿਹਾੜੇ ਨੂੰ ਲੈ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਲੋਕ ਹੁਣ ਲੁਧਿਆਣਾ ਆ ਕੇ ਰਹਿੰਦੇ ਹਨ ਅਤੇ ਕਾਫੀ ਸਾਲਾਂ ਤੋਂ ਉਹ ਹਰ ਸਾਲ ਮਲੇਰਕੋਟਲਾ ਆ ਕੇ ਇੱਥੇ ਇਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਲੰਗਰ ਦੀ ਸੇਵਾ ਨਿਭਾ ਰਹੇ ਹਨ।

ਇਸੇ ਤਹਿਤ ਮੋਹਰਮ ਮੌਕੇ ਇਨ੍ਹਾਂ ਸਿੱਖ ਪਰਿਵਾਰਾਂ ਵੱਲੋਂ ਮਲੇਰਕੋਟਲਾ ਪਹੁੰਚ ਕੇ ਇਨ੍ਹਾਂ ਮਾਤਮ ਕਰ ਰਹੇ ਸ਼ੀਆ ਭਾਈਚਾਰੇ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਵੱਡੇ-ਵਡੇਰਿਆਂ ਦੇ ਸਮੇਂ ਤੋਂ ਹੀ ਮਲੇਰਕੋਟਲਾ ਸ਼ਹਿਰ ਦੀ ਧਰਤੀ ਤੇ ਇਸ ਦਿਹਾੜੇ 'ਤੇ ਆ ਕੇ ਸੇਵਾ ਨਿਭਾਉਂਦੇ ਹਨ।

ਇਸ ਮੌਕੇ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਇਨ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਹਰ ਸਾਲ ਇਹ ਸ਼ੀਆ ਭਾਈਚਾਰਾ ਲੰਗਰ ਦਾ ਪ੍ਰਬੰਧ ਕਰਦਾ ਹੈ।

ABOUT THE AUTHOR

...view details