ਭਵਾਨੀਗੜ੍ਹ: ਖੇਤਰ ਵਿੱਚ ਚੋਰ ਲੰਬੇ ਸਮੇਂ ਤੋਂ ਸਰਗਰਮ ਹਨ। ਖੇਤਰ ਵਿੱਚ ਚੋਰ ਏਨੇ ਬੇਖੌਫ਼ ਹਨ ਕਿ ਅੱਖਾਂ ਅੱਗੋਂ ਹੀ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਹਨ। ਲੰਘੇ ਦਿਨੀਂ ਇੱਕ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਹੈ।
ਮੋਟਰਸਾਈਕਲ ਚੋਰੀ, ਘਟਨਾ ਸੀਸੀਟੀਵੀ ਕੈਦ - motorcycle theft
ਸੰਗਰੂਰ ਦੇ ਭਵਾਨੀਗੜ੍ਹ ਖੇਤਰ ਵਿੱਚ ਚੋਰਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ। ਚੋਰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਚੋਰੀ ਕਰ ਲੈਂਦੇ ਹਨ। ਲੰਘੇ ਦਿਨ ਇੱਕ ਚੋਰ ਵੱਲੋਂ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਹਾਲਾਂਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਦੁਕਾਨ ਮਾਲਕ ਵਿਜੇ ਕੁਮਾਰ ਦੇ ਦੱਸਣ ਅਨੁਸਾਰ ਉਹ ਆਪਣੀ ਦੁਕਾਨ ਦੇ ਬਹੁਤ ਹੀ ਨੇੜੇ ਬੈਠਾ ਹੋਇਆ ਸੀ ਅਤੇ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਸੀ। ਪਰ ਮੋਟਰਸਾਈਕਲ ਇੱਕ ਦੁਕਾਨ ਦੇ ਬਾਹਰ ਖੜ੍ਹਾ ਸੀ, ਦੁਕਾਨ ਮਾਲਕ ਬਹੁਤ ਨੇੜੇ ਬੈਠਾ ਹੋਇਆ ਸੀ।
ਵਿਜੇ ਕੁਮਾਰ ਨੇ ਦੱਸਿਆ ਕਿ ਇੱਕ ਵਿਅਕਤੀ ਜਿਸ ਦਾ ਚਿਹਰਾ ਕੱਪੜੇ ਨਾਲ ਢਕਿਆ ਹੋਇਆ ਸੀ, ਦੁਕਾਨ 'ਤੇ ਆਇਆ ਸੀ। ਕੁੱਝ ਚਿਰ ਪਿੱਛੋਂ ਜਦੋਂ ਉਹ ਆਪਣਾ ਮੋਟਰਸਾਈਕਲ ਵੇਖਣ ਗਿਆ ਤਾਂ ਮੋਟਰਸਾਈਕਲ ਉਥੋਂ ਗਾਇਬ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੁਕਾਨ ਮਾਲਕ ਨੇ ਮੰਗ ਕੀਤੀ ਹੈ ਕਿ ਚੋਰਾਂ ਦਾ ਪਤਾ ਲਗਾਇਆ ਜਾਵੇ।